ਪਿਤਾ ਹੰਸ ਰਾਜ ਹੰਸ ਦੇ ਸਮਰਥਨ ਵਿੱਚ ਪ੍ਰਚਾਰ ਕਰਨ ਪਹੁੰਚੇ ਸਟਾਰ ਪੁੱਤਰ ਯੁਵਰਾਜ ਹੰਸ, ਬੋਲੇ-ਇੱਕ ਵਾਰ ਸਾਨੂੰ ਮੌਕਾ... - Yuvraaj Hans - YUVRAAJ HANS
Published : May 27, 2024, 1:26 PM IST
ਮੋਗਾ: ਫਰੀਦਕੋਟ ਦੀ ਚੋਣ ਜੰਗ ਵਿੱਚ ਫਿਲਮੀ ਸਿਤਾਰਿਆਂ ਨੇ ਉਤਰਨਾ ਕਾਫੀ ਸਮੇਂ ਸ਼ੁਰੂ ਕੀਤਾ ਹੋਇਆ ਹੈ। ਜਿੱਥੇ ਪੰਜਾਬੀ ਕਲਾਕਾਰ ਸਿੱਪੀ ਗਿੱਲ, ਨਿਸ਼ਾ ਬਾਨੋ, ਬੀਐਨ ਸ਼ਰਮਾ ਵਰਗੇ ਕਈ ਹੋਰ ਕਲਾਕਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦਾ ਸਮਰਥਨ ਕਰ ਰਹੇ ਹਨ। ਉੱਥੇ ਦੀ ਦੂਜੇ ਪਾਸੇ ਸੂਫੀ ਗਾਇਕ ਅਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਸਮਰਥਨ ਵਿੱਚ ਉਨ੍ਹਾਂ ਦੇ ਸਟਾਰ ਪੁੱਤਰ ਯੁਵਰਾਜ ਹੰਸ ਉੱਤਰੇ ਹਨ। ਯੁਵਰਾਜ ਹੰਸ ਨੇ ਮੋਗਾ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਇਸ ਦੌਰਾਨ ਯੁਵਰਾਜ ਨੇ ਕਿਹਾ ਕਿ ਇੱਕ ਵਾਰ ਸਾਨੂੰ ਮੌਕਾ ਦਿਓ, ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉੱਤਰਾਂਗੇ। ਇਸ ਤੋਂ ਇਲਾਵਾ ਅਦਾਕਾਰ ਯੁਵਰਾਜ ਹੰਸ ਨੇ ਆਪਣੇ ਪਿਤਾ-ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਕਾਫੀ ਤਾਰੀਫ਼ ਕੀਤੀ।