ਪੰਜਾਬ

punjab

ETV Bharat / videos

ਫਰੀਦਕੋਟ 'ਚ ਲੁਟੇਰਿਆਂ ਦਾ ਕਾਰਾ, ਦਿਨ ਦਿਹਾੜ੍ਹੇ ਔਰਤ ਦੇ ਗਲੇ 'ਚੋ ਝਪਟੀ ਸੋਨੇ ਦੀ ਚੈਨੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼ - Gold chain theft in Faridkot - GOLD CHAIN THEFT IN FARIDKOT

By ETV Bharat Punjabi Team

Published : Jul 31, 2024, 3:11 PM IST

ਫਰੀਦਕੋਟ : ਫਰੀਦਕੋਟ ਵਿੱਚ ਦੋ ਬਾਇਕ ਸਵਾਰ ਲੁਟੇਰੇ ਇਕ ਸਕੂਟੀ ਸਵਾਰ ਮਹਿਲਾ ਦੇ ਗਲੇ ਵਿੱਚੋਂ ਸੋਨੇ ਦੀ ਚੈਨ ਲੈ ਕੇ ਫਰਾਰ ਹੋ ਗਏ। ਮਾਮਲਾ ਫਰੀਦਕੋਟ ਦੀ ਮਾਲ ਰੋਡ ਦਾ ਜਿੱਥੇ ਇੱਕ ਮਹਿਲਾ ਆਪਣੀ ਸਕੂਟੀ 'ਤੇ ਸਵਾਰ ਹੋ ਕੇ ਜਾ ਰਹੀ ਸੀ ਕਿ ਪਿੱਛੋਂ ਦੋ ਲੜਕੇ ਜੋ ਇੱਕ ਬਾਇਕ 'ਤੇ ਸਵਾਰ ਹੋ ਕੇ ਆ ਰਹੇ ਸਨ, ਉਨ੍ਹਾਂ ਨੇ ਔਰਤ ਦੇ ਗਲੇ 'ਚ ਪਾਈ ਸੋਨੇ ਦੀ ਚੇਨੀ ਝਪਟੀ ਅਤੇ ਫਰਾਰ ਹੋ ਗਏ। ਲੁਟੇਰਿਆਂ ਦੀ ਇਹ ਸਾਰੀ ਕਰਤੂਤ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਇਸ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਲੁਟੇਰਿਆਂ ਨੂੰ ਜਲਦ ਗਿਰਫ਼ਤਾਰ ਕਰਨ ਦੀ ਗੱਲ ਕਹਿ ਰਹੀ ਹੈ।

ABOUT THE AUTHOR

...view details