ਮਲੋਟ 'ਚ ਦਿਨ-ਦਿਹਾੜੇ ਲੁਟੇਰਿਆਂ ਨੇ ਘਰ ਵਿੱਚ ਕੀਤੀ ਲੁੱਟ, ਮਹਿਲਾ ਦੀ ਕੁੱਟਮਾਰ ਕਰਕੇ ਹੋਏ ਫਰਾਰ - robbery at malout city - ROBBERY AT MALOUT CITY
Published : May 5, 2024, 2:19 PM IST
ਸ੍ਰੀ ਮੁਕਤਸਰ ਸਾਹਿਬ : ਮਲੋਟ ਸ਼ਹਿਰ ਦੇ ਡੀਏਵੀ ਸਕੂਲ ਵਾਲੀ ਗਲੀ ਵਿੱਚ ਅਣਪਛਾਤੇ ਵਿਅਕਤੀਆਂ ਨੇ ਘਰ 'ਚ ਦਾਖਿਲ ਹੋ ਕੇ ਘਰ ਦੀ ਮਾਲਿਕ ਔਰਤ ਨੂੰ ਜ਼ਖਮੀ ਕਰ ਕੇ ਨਕਦੀ ਤੇ ਸੋਨਾ ਚੋਰੀ ਕਰ ਲਿਆ। ਮਿਲੀ ਜਾਣਕਾਰੀ ਮੁਤਾਬਿਕ ਅੱਜ ਦੁਪਿਹਰ ਵੇਲੇ ਕੁਝ ਵਿਅਕਤੀਆਂ ਨੇ ਡੀ ਏ ਵੀ ਸਕੂਲ ਦੇ ਨਾਲ ਵਾਲੀ ਗਲੀ ਦੇ ਇੱਕ ਘਰ ਸ਼ਾਤੀਰਾਣਾ ਤਰੀਕੇ ਨਾਲ ਐਂਟਰੀ ਕੀਤੀ ਇਸ ਦੌਰਾਨ ਔਰਤ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਔਰਤ ਨੂੰ ਹਮਲਾ ਕਰਕੇ ਗੰਭੀਰ ਰੂਪ 'ਚ ਜਖ਼ਮੀ ਕਰ ਦਿੱਤਾ ਅਤੇ ਘਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਕੇ ਮੌਕੇ ਤੋਂ ਫਰਾਰ ਹੋ ਗਏ। ਉਥੇ ਹੀ ਵਾਰਦਾਤ ਦੌਰਾਨ ਜ਼ਖਮੀ ਔਰਤ ਨੇ ਕਿਸੀ ਤਰ੍ਹਾਂ ਇਹ ਸਾਰੀ ਜਾਣਕਾਰੀ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ। ਜਿੰਨਾ ਨੇ ਫੌਰੀ ਤੌਰ 'ਤੇ ਔਰਤ ਨੂੰ ਮਲੋਟ ਦੇ ਨਜ਼ਦੀਕੀ ਹਸਪਤਾਲ 'ਚ ਦਾਖਿਲ ਕਰਾਇਆ। ਜਾਣਕਾਰੀ ਦਿੰਦਿਆਂ ਮਕਾਨ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਅਗਿਆਤ ਵਿਅਕਤੀਆਂ ਨੇ ਉਹਨਾਂ ਦੀ ਪਤਨੀ ਸੁਨੀਤਾ ਰਾਣੀ ਤੇ ਰਾਡ ਨਾਲ ਹਮਲਾ ਕਰਕੇ ਉਸਨੂੰ ਜਖ਼ਮੀ ਕਰ ਦਿੱਤਾ। ਜਿਸ ਦੀ ਸ਼ਿਕਾਇਤ ਹੁਣ ਪੁਲਿਸ ਨੂੰ ਦਿੱਤੀ ਗਈ। ਉਹਨਾਂ ਕਿਹਾ ਜੇਕਰ ਪੁਲਿਸ ਨੇ ਮਾਮਲੇ ਸਬੰਧੀ ਜਲਦੀ ਕਾਰਵਾਈ ਨਾ ਕੀਤੀ ਤਾਂ ਫਿਰ ਉਹ ਮੁਹੱਲਾ ਵਾਸੀਆਂ ਦੇ ਨਾਲ ਧਰਨੇ ਲਗਾਉਣਗੇ।