ਪੰਜਾਬ

punjab

ਫਤਿਹਗੜ੍ਹ ਸਾਹਿਬ ਵਿਖੇ ਹੋਇਆ ਸੜਕ ਹਾਦਸਾ, ਇੱਕ ਵਿਅਕਤੀ ਦੀ ਮੌਕੇ 'ਤੇ ਮੌਤ, ਇੱਕ ਗੰਭੀਰ ਜ਼ਖਮੀ - Road accident at Fatehgarh Sahib

By ETV Bharat Punjabi Team

Published : Jun 20, 2024, 5:34 PM IST

ਫਤਿਹਗੜ੍ਹ ਸਾਹਿਬ ਵਿਖੇ ਹੋਇਆ ਸੜਕ ਹਾਦਸਾ, ਇੱਕ ਵਿਅਕਤੀ ਦੀ ਮੌਕੇ 'ਤੇ ਮੌਤ, ਇੱਕ ਗੰਭੀਰ ਜ਼ਖਮੀ (ਫਤਿਹਗੜ੍ਹ ਸਾਹਿਬ)

ਫਤਿਹਗੜ੍ਹ ਸਾਹਿਬ : ਸਰਹਿੰਦ-ਚੁੰਨੀ ਮਾਰਗ 'ਤੇ ਪਿੰਡ ਪੀਰਜੈਨ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਤੇ ਇੱਕ ਵਿਅਕਤੀ ਦੇ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੀ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਡਾਲੀ ਆਲਾ ਸਿੰਘ ਦੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਟੈਂਪੂ ਚਾਲਕ ਕੁੰਦਨ ਕੁਮਾਰ ਅਤੇ ਖਲਟ ਸ਼ਾਹ ਚੰਡੀਗੜ੍ਹ ਤੋਂ ਇਲੈਕਟਰੋਨਿਕ ਸਮਾਨ ਲੇਲੈਂਡ ਟੈਂਪੂ 'ਚ ਲੱਦ ਕੇ ਸਰਹਿੰਦ ਵੱਲ ਨੂੰ ਆ ਰਹੇ ਸਨ ਤੇ ਜਦੋਂ ਪਿੰਡ ਪੀਰਜੈਨ ਦੇ ਅੱਡੇ ਕੋਲ ਪਹੁੰਚੇ ਤਾਂ ਪਿੱਛੋਂ ੳਵਰਟੇਕ ਕਰ ਰਹੇ ਕੈਂਟਰ ਦੇ ਚਾਲਕ ਨੇ ਕੈਂਟਰ ਉਨਾਂ ਦੇ ਅੱਗੇ ਲਿਆ ਕੇ ਅਚਾਨਕ ਬਰੇਕ ਲਗਾ ਦਿੱਤੀ ਜਿਸ ਕਾਰਨ ਟੈਂਪੂ ਕੈਂਟਰ ਵਿਚ ਵੱਜ ਕੇ ਸੜਕ ਵਿਚਾਲੇ ਪਲਟ ਗਿਆ ਤੇ ਕੈਂਟਰ ਸੜਕ ਕਿਨਾਰੇ ਖੜ੍ਹੇ ਇੱਕ ਦਰਖਤ ਨਾਲ ਜਾ ਟਕਰਾਇਆ। ਇਸ ਹਾਦਸੇ ਕਾਰਨ ਟੈਂਪੂ 'ਚ ਸਵਾਰ ਖਲਟ ਸ਼ਾਹ ਦੀ ਮੌਤ ਹੋ ਗਈ ਜਦੋਂ ਕਿ ਗੰਭੀਰ ਜ਼ਖਮੀ ਹੋਏ ਟੈਂਪੂ ਚਾਲਕ ਕੁੰਦਨ ਕੁਮਾਰ ਨੂੰ ਹਸਪਤਾਲ ਪੀਰਜੈਨ ਵਿਖੇ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਥਾਣਾ ਬਡਾਲੀ ਆਲਾ ਸਿੰਘ ਵਿਖੇ ਕੈਂਟਰ ਦੇ ਕਥਿਤ ਚਾਲਕ ਸੰਜੀਵ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details