ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਦਾ ਮਖੂ ਵਿੱਚ ਵਿਰੋਧ, ਚੋਣ ਪ੍ਰਚਾਰ ਕਰਨ ਉਤਰੇ ਸਨ ਭਾਜਪਾ ਉਮੀਦਵਾਰ - Opposition Khadur Sahib candidate - OPPOSITION KHADUR SAHIB CANDIDATE
Published : May 6, 2024, 9:02 PM IST
ਫਿਰੋਜ਼ਪੁਰ ਵਿੱਚ ਲੋਕ ਸਭਾ ਚੋਣਾਂ ਦੇ ਤਹਿਤ ਅਲੱਗ-ਅਲੱਗ ਪਾਰਟੀਆਂ ਵੱਲੋਂ ਆਪਣੇ ਆਪਣੇ ਵਰਕਰਾਂ ਦੇ ਨਾਲ ਜਗ੍ਹਾ-ਜਗ੍ਹਾ ਉੱਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਵੋਟਰਾਂ ਨਾਲ ਸੰਪਰਕ ਸਾਧਿਆ ਜਾਵੇ ਅਤੇ ਪਾਰਟੀ ਦੀ ਜਿੱਤ ਨਿਸ਼ਚਿਤ ਕੀਤੀ ਜਾਵੇ। ਇਸ ਨੂੰ ਲੈ ਕੇ ਹਲਕਾ ਖਡੂਰ ਸਾਹਿਬ ਤੋਂ ਬੀਜੇਪੀ ਦੇ ਆਗੂ ਮਨਜੀਤ ਸਿੰਘ ਮੰਨਾ ਅਤੇ ਉਨ੍ਹਾਂ ਦੇ ਨਾਲ ਮਨਜੀਤ ਰਾਏ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਵੱਲੋਂ ਮਖੂ ਦੇ ਨਿੱਜੀ ਪੈਲਸ ਵਿੱਚ ਇੱਕ ਸਭਾ ਰੱਖੀ ਗਈ। ਜਿਸ ਵਿੱਚ ਨੌਜਵਾਨਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕੁਝ ਨੌਜਵਾਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ ਗਿਆ। ਇਸ ਦੌਰਾਨ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ।