ਪ੍ਰੋਪਰਟੀ ਡੀਲਰਾਂ ਦਾ ਸਰਕਾਰ 'ਤੇ ਇਲਜ਼ਾਮ, ਕਿਹਾ- ਇੱਕ ਸਾਲ 'ਚ ਤਿੰਨ ਵਾਰੀ ਵਧਾ ਚੁੱਕੀ ਹੈ ਸਰਕਾਰ ਕਲੈਕਟਰ ਰੇਟ - PROTEST BY PROPERTY DEALERS
Published : Oct 8, 2024, 7:57 AM IST
ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਚੌਂਕ ਵਿੱਚ ਪ੍ਰੋਪਰਟੀ ਡੀਲਰਾਂ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸਿਰਫ ਲਾਰੇ ਵਾਲੀ ਸਰਕਾਰ ਹੈ। ਸਰਕਾਰ ਵੱਲੋਂ ਤਕਰੀਬਨ ਇੱਕ ਸਾਲ ਵਿੱਚ ਤਿੰਨ ਵਾਰੀ ਕਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਗਿਆ ਹੈ ਜੋ ਬਿਲਕੁਲ ਗਲਤ ਹੈ। ਸਰਕਾਰ ਵੱਲੋਂ ਐਨਓਸੀ ਦਾ ਵੀ ਕਿਹਾ ਗਿਆ ਸੀ ਕਿ ਐਨਓਸੀ ਦੀ ਲੋੜ ਨਹੀਂ ਹਾਲਾਂਕਿ ਮਾਨ ਸਰਕਾਰ ਵੱਲੋਂ ਇਸ ਸਬੰਧੀ ਅਧਿਕਾਰੀਆਂ ਨੂੰ ਕੋਈ ਲਿਖਤੀ ਪੱਤਰ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕੋਈ ਅਧਿਕਾਰੀ ਐਨਓਸੀ ਮੰਗਦਾ ਹੈ ਤਾਂ ਤੁਸੀਂ ਹੁਣ ਕੈਮਰਾ ਲੈ ਕੇ ਜਾਓ ਅਤੇ ਵੀਡੀਓ ਬਣਾ ਕੇ ਭੇਜੋ ਪਰ ਕੁੱਝ ਵੀ ਨਹੀਂ ਹੋਇਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਕਲੈਕਟਰ ਰੇਟਾਂ ਤੇ ਘੱਟ ਨਾ ਕਿਤੇ ਤਾਂ ਅਸੀਂ ਰੋਸ ਪ੍ਰਦਰਸ਼ਨ ਹੋਰ ਤੇਜ਼ ਕਰਾਂਗੇ।