ਹੁਸ਼ਿਆਰਪੁਰ 'ਚ ਪੁਲਿਸ ਨੇ ਕੀਤਾ ਬਦਮਾਸ਼ਾਂ ਦਾ ਐਨਕਾਉਂਟਰ, ਲੁੱਟ ਦੇ ਮਾਮਲੇ 'ਚ ਸਨ ਨਾਮਜਦ - ਹੁਸ਼ਿਆਰਪੁਰ ਪੁਲਿਸ
Published : Feb 18, 2024, 5:56 PM IST
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਨਸਰਾਲਾ ਵਿੱਖੇ ਪੁਲਿਸ ਮੁਕਾਬਲੇ ਵਿਚ ਦੋ ਨੌਜਵਾਨਾਂ ਦਾ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਦੀ ਪਹਿਚਾਣ ਆਕਾਸ਼ S/O ਅਸ਼ੋਕ ਕੁਮਾਰ ਪੱਥਰਾਂ ਕਲੋਨੀ ਜਲੰਧਰ ਜਿਸ ਦੀ ਲੱਤ ਉੱਤੇ ਇਕ ਗੋਲੀ ਅਤੇ ਦੂਸਰਾ ਮੋਹਨ ਉਰਫ ਮਨਦੀਪ ਗੁਰੂ ਅਮਰਦਾਸ ਨਗਰ ਜਲੰਧਰ, ਜਿਸ ਦੀਆਂ ਦੋਵੇਂ ਲੱਤਾਂ ਉੱਤੇ ਦੋ ਗੋਲੀਆਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਓਹੀ ਹਨ, ਜਿਹਨਾਂ ਨੇ ਬੀਤੇ ਦਿਨੀਂ ਰਿਲਾਇੰਸ ਪੰਪ ਅਤੇ ਦਸੂਹਾ ਪਟਰੋਲ ਪੰਪ ਉੱਤੇ ਹਥਿਆਰਾਂ ਦੀ ਨੋਕ ਉੱਤੇ ਲੁਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੁਲਿਸ ਵੱਲੋਂ ਲਗਾਤਾਰ ਅਜਿਹੇ ਬਦਮਾਸ਼ਾਂ ਨਾਲ ਨਜਿੱਠਣ ਲਈ ਤਤਪਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।