ਅਵਾਰਾ ਗਾਂ ਨੂੰ ਬਚਾਉਣ ਦੇ ਚੱਕਰ 'ਚ ਬੇਕਾਬੂ ਹੋਈ ਸਕਾਰਪਿਓ ਗੱਡੀ ਸੇਮਨਾਲੇ 'ਚ ਡਿੱਗੀ, ਇੱਕ ਵਿਅਕਤੀ ਦੀ ਮੌਤ - one person died in accident
Published : Mar 6, 2024, 7:16 AM IST
ਫਰੀਦਕੋਟ: ਬੀਤੀ ਰਾਤ ਸਾਦਿਕ ਤੋਂ ਥੋੜੀ ਦੂਰ ਘੁੱਦੂਵਾਲਾ ਕੋਲ ਵਾਪਰੇ ਦਰਦਨਾਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਮਰਾੜਾਂ ਦੇ ਰਹਿਣ ਵਾਲੇ ਹਰਜੀਤ ਸਿੰਘ ਮਾਨ ਆਪਣੇ ਬੇਟੇ ਰਮਨਦੀਪ ਸਿੰਘ ਤੇ ਇੱਕ ਹੋਰ ਪਿੰਡ ਦੇ ਲੜਕੇ ਦੇ ਨਾਲ ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ। ਜਦ ਉਹ ਪਿੰਡ ਤੋਂ ਸਿਰਫ ਦੋ ਕਿਲੋਮੀਟਰ ਦੀ ਦੂਰੀ 'ਤੇ ਸਨ ਤਾਂ ਅਚਾਨਕ ਅਵਾਰਾ ਗਾਂ ਸੜਕ 'ਤੇ ਆ ਗਈ। ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਸਕਾਰਪੀਓ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਸੇਮਨਾਲੇ ਵਿੱਚ ਜਾ ਡਿੱਗੀ। ਸਾਰਿਆਂ ਨੇ ਬੜੀ ਮੁਸ਼ਕਲ ਨਾਲ ਕਾਰ ਦੇ ਸ਼ੀਸੇ ਤੋੜ ਕੇ ਹਰਜੀਤ ਨੂੰ ਬਾਹਰ ਕੱਢਿਆ। ਉਸ ਸਮੇਂ ਤੱਕ ਉਹ ਬੋਲ ਰਹੇ ਸਨ। ਉਨਾਂ ਦੇ ਬੇਟੇ ਤੇ ਲੋਕਾਂ ਨੇ ਕਾਰ ਹੇਠੋਂ ਕੱਢ ਕੇ ਸਾਦਿਕ ਦੇ ਸੰਧੂ ਹਸਪਤਾਲ ਵਿੱਚ ਲਿਆਂਦਾ ਤਾਂ ਡਾਕਟਰਾਂ ਨੇ ਉਨਾਂ ਦੀ ਹਾਲਤ ਨੁੰ ਦੇਖਦਿਆਂ ਫਰੀਦਕੋਟ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਪਰ ਹਸਪਤਾਲ ਨੂੰ ਜਾਂਦੇ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।