ਨਵੀਂ ਕਾਰ 'ਤੇ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਿਹਾ ਸੀ ਪਰਿਵਾਰ, ਅਚਾਨਕ ਵਾਪਰਿਆ ਹਾਦਸਾ - New Car accident in Amritsar - NEW CAR ACCIDENT IN AMRITSAR
Published : Sep 26, 2024, 11:24 AM IST
ਅੰਮ੍ਰਿਤਸਰ ਦੇ ਝਬਾਲ ਰੋਡ 'ਤੇ ਸਥਿਤ ਮੂਲੇ ਚੱਕ ਪਿੰਡ ਵਿੱਚ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਇੱਕ ਪਰਿਵਾਰ ਦੀ ਨਵੀਂ ਕਾਰ ਨਹਿਰ 'ਚ ਡਿੱਗ ਗਈ। ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਇਹ ਮੂਲ ਚੱਕ ਪਿੰਡ ਤੋਂ ਝਬਾਲ ਰੋਡ ਦੇ ਨਾਲ ਜੋੜਦੀ ਪਿੰਡ ਦੀ ਇਕਲੌਤੀ ਸੜਕ ਹੈ, ਜੋ ਕਿ ਬਹੁਤ ਹੀ ਛੋਟੀ ਹੈ। ਜਿਸ ਕਾਰਨ ਆਏ ਦਿਨ ਹੀ ਹਾਦਸੇ ਵਾਪਰ ਜਾਂਦੇ ਹਨ। ਸਥਾਨਕ ਲੋਕਾਂ ਮੁਤਾਬਿਕ ਕਾਰ ਚਾਲਕ ਆਪਣੇ ਪਰਿਵਾਰ ਨਾਲ ਨਵੀਂ ਕਾਰ ਲੈਕੇ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਪਰਤ ਰਿਹਾ ਸੀ ਕਿ ਅਚਾਨਕ ਅੱਗੇ ਤੇਜ਼ ਰਫਤਾਰ ਮੋਟਰਸਾਈਕਲ ਆ ਗਿਆ,ਜਿਸ ਨੂੰ ਬਚਾਉਂਦੇ ਹੋਏ ਕਾਰ ਪੁਲੀ ਤੋਂ ਹੇਠਾਂ ਨਹਿਰ 'ਚ ਡਿੱਗ ਗਈ। ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਹੈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੌਰਾਨ ਸਭ ਸਹੀ ਸਲਾਮਤ ਬਚ ਗਏ, ਕਾਰ ਨੂੰ ਥੋੜਾ ਨੁਕਸਾਨ ਹੋਇਆ ਹੈ ਅਤੇ ਪਰਿਵਾਰ ਨੇ ਕਿਸੇ ਖਿਲਾਫ ਕੋਈ ਕਾਰਵਾਈ ਦੀ ਗਲ ਨਹੀਂ ਕੀਤੀ ਬਲਕਿ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਪੁੱਲ ਨੂੰ ਚੌੜਾ ਕਰਵਾਇਆ ਜਾਵੇ ਤਾਂ ਜੋ ਅੱਗੇ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ।