ਤੀਜੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਨ 'ਤੇ ਪਟਿਆਲਾ ਵਾਸੀਆਂ ਨੇ ਵੰਡੇ ਲੱਡੂ ਤੇ ਬੇਅੰਤ ਸਿੰਘ ਦੇ ਬੁੱਤ 'ਤੇ ਚੜਾਏ ਹਾਰ - PM Modi Again - PM MODI AGAIN
Published : Jun 10, 2024, 11:56 AM IST
|Updated : Jun 10, 2024, 1:34 PM IST
ਪਟਿਆਲਾ: ਜਿੱਥੇ ਇੱਕ ਪਾਸੇ, ਬੀਤੇ ਦਿਨ ਐਤਵਾਰ ਨੂੰ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ ਅਤੇ ਅੱਜ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਇਸ ਮੌਕੇ ਅੱਜ ਪੀਐਮ ਮੋਦੀ ਵਲੋ ਜ਼ਿਕਰ ਕੀਤੇ ਜਾਂਦੀ ਥਾਂ ਉੱਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਇੱਕ ਵਾਰ ਫਿਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਉੱਤੇ ਫਿਰ ਦੇਸ਼ ਤਰੱਕੀ ਦੀ ਰਾਹ ਵੱਲ ਤੁਰੇਗਾ। ਇਸ ਦੇ ਨਾਲ ਹੀ, ਹਿੰਦੂ ਤਖ਼ਤ ਦੇ ਮੁਖੀ ਬ੍ਰਹਮਾਨੰਦ ਗਿਰੀ ਜੀ ਵੱਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਨ ਤੇ ਬੇਅੰਤ ਸਿੰਘ ਦੇ ਬੁੱਤ ਉੱਤੇ ਜਾ ਕੇ ਹਾਰ ਚੜਾਏ ਗਏ ਤੇ ਲੋਕਾਂ ਨੂੰ ਲੱਡੂ ਵੰਡੇ ਗਏ।