'ਕਿਸ ਮੇ ਕਿਤਨਾ ਹੈ ਦਮ' ਦੇ ਫਾਈਨਲ 'ਚ ਪਹੁੰਚਿਆ ਮੋਗਾ ਦਾ ਆਯੂਸ਼ ਸ਼ਰਮਾ - Doordarshan program
Published : Feb 7, 2024, 7:34 AM IST
ਮੋਗਾ : ਇੱਕ ਪਾਸੇ ਜਿਥੇ ਲੋਕ ਕੋਰੋਨਾ ਦੌਰਾਨ ਘਰਾਂ 'ਚ ਬੰਦ ਸੀ ਤਾਂ ਉਸ ਦੌਰਾਨ ਮੋਗਾ ਦਾ ਆਯੂਮ ਸ਼ਰਮਾ ਪੇਂਟਿੰਗ 'ਚ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਉਸ ਦੀ ਮਿਹਨਤ ਰੰਗ ਲਿਆਈ ਤੇ ਹੁਣ ਉਹ ਦੂਰਦਰਸ਼ਨ ਦੇ ਪ੍ਰੋਗਰਾਮ 'ਕਿਸ ਮੇ ਕਿਤਨਾ ਹੈ ਦਮ' ਦੇ ਫਾਈਨਲ 'ਚ ਪਹੁੰਚ ਗਿਆ ਹੈ। ਇਸ ਸਬੰਧੀ ਬੱਚੇ ਨੇ ਦੱਸਿਆ ਕਿ ਲੋਕਡਾਊਨ ਦੌਰਾਨ ਉਸ ਨੂੰ ਪੇਂਟਿੰਗ ਦਾ ਸ਼ੌਂਕ ਪਿਆ, ਜਿਸ ਨੂੰ ਉਸ ਨੇ ਜਾਰੀ ਰੱਖਿਆ ਤੇ ਕਈ ਇਨਾਮ ਜਿੱਤੇ ਹਨ। ਉਸ ਨੇ ਦੱਸਿਆ ਕਿ ਕਾਰਟੂਨ ਦੀ ਪੇਂਟਿੰਗ ਤੋਂ ਉਸ ਨੇ ਸ਼ੁਰੂਆਤ ਕਰਕੇ ਹੋਰ ਕਈ ਪੇਂਟਿੰਗਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਮਾਂ ਦਾ ਕਹਿਣਾ ਕਿ ਉਨ੍ਹਾਂ ਦਾ ਬੱਚਾ ਪੇਂਟਿੰਗ ਦੇ ਨਾਲ-ਨਾਲ ਪੜ੍ਹਾਈ 'ਚ ਵੀ ਹੁਸ਼ਿਆਰ ਹੈ। ਉਨ੍ਹਾਂ ਦੱਸਿਆ ਕਿ ਆਯੂਸ਼ ਨੇ ਪੰਜ ਸਾਲ ਦੀ ਉਮਰ 'ਚ ਪੇਂਟਿੰਗ ਕਰਨੀ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਪੁੱਤ ਦੀ ਇਸ ਪ੍ਰਾਪਤੀ 'ਤੇ ਉਨ੍ਹਾਂ ਨੂੰ ਪੂਰਾ ਮਾਣ ਹੈ।