ਨਸ਼ਾ ਤਸਕਰਾਂ ਦੀ ਪ੍ਰਾਪਰਟੀ ਕੀਤੀ ਗਈ ਫ੍ਰੀਜ਼, ਮੋਗਾ ਪੁਲਿਸ ਦੀ ਵੱਡੀ ਕਾਰਵਾਈ - ACTION ON DRUG SMUGGLERS
Published : Jan 9, 2025, 7:55 AM IST
ਮੋਗਾ ਪੁਲਿਸ ਵੱਲੋਂ NDPS ਐਕਟ ਤਹਿਤ ਕਾਰਵਾਈ ਕਰਦੇ ਹੋਏ 2 ਨਸ਼ਾ ਤਸਕਰਾਂ ਦੀ ਕਰੋੜਾਂ ਦੀ ਪ੍ਰੋਪਰਟੀ ਫ੍ਰੀਜ਼ ਕੀਤੀ ਗਈ ਹੈ। ਇਹ ਮਾਮਲਾ ਥਾਣਾ ਕੋਟ ਈਸੇ ਖਾਂ ਦਾ ਹੈ, ਜਿੱਥੇ ਦੋ ਮੁਲਜ਼ਮਾਂ ਗੁਰਦੇਵ ਸਿੰਘ ਉਰਫ ਲਾਡੀ, ਪੁੱਤਰ ਗੁਰਚਰਨ ਸਿੰਘ, ਵਾਸੀ ਦੌਲੇਵਾਲਾ ਅਤੇ ਹਰਜਿੰਦਰ ਸਿੰਘ ਉਰਫ ਸੁਖਚੈਨ ਸਿੰਘ ਉਰਫ ਜਿੰਦਰ, ਪੁੱਤਰ ਕਾਲਾ ਸਿੰਘ ਉਰਫ ਨਿਰਮਲ ਸਿੰਘ ਵਾਸੀ ਦੌਲੇਵਾਲਾ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਸਬੰਧੀ ਉਨ੍ਹਾਂ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ ਹਨ। ਮੋਗਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 1 ਕਰੋੜ, 54 ਲੱਖ ਅਤੇ 54 ਹਜ਼ਾਰ ਦੀ ਪ੍ਰੋਪਰਟੀ ਫ੍ਰੀਜ਼ ਕੀਤੀ ਗਈ। ਇਸ ਸਬੰਧੀ ਸਾਰੀ ਜਾਣਕਾਰੀ ਡੀਐੱਸਪੀ ਰਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ।