ਮੋਗਾ ਪੁਲਿਸ ਵੱਲੋਂ 500 ਗ੍ਰਾਮ ਹੈਰੋਇਨ, ਇੱਕ ਪਿਸਟਲ 32 ਬੋਰ ਤੇ ਐਕਟੀਵਾ ਸਣੇ 3 ਕਾਬੂ - MOGA POLICE ACTION - MOGA POLICE ACTION
Published : Sep 27, 2024, 7:11 AM IST
ਮੋਗਾ: ਨਸ਼ਾ ਸਮੱਗਲਰਾ ਖਿਲਾਫ ਚਲਾਈ ਮੁਹਿੰਮ ਤਹਿਤ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 3 ਨੌਜਵਾਨਾ ਨੂੰ ਸਮੇਤ ਸਕੂਟਰੀ ਕਾਬੂ ਕਰਕੇ 500 ਗ੍ਰਾਮ ਹੈਰੋਇਨ, ਇੱਕ ਪਿਸਟਲ 32 ਬੋਰ ਸਮੇਤ 3 ਜਿੰਦਾ ਰੋਂਦ 32 ਬੋਰ ਬਰਾਮਦ ਕੀਤੇ ਗਏ। ਦੱਸਿਆ ਗਿਆ ਕਿ ਮੁਖਬਰ ਖਾਸ ਦੀ ਇਤਲਾਹ ਤੇ ਪਤਾ ਲੱਗਾ ਸੀ ਕਿ 3 ਨਸ਼ਾ ਤਸ਼ਕਰ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਲਵਜੀਤ ਸਿੰਘ ਉਰਫ ਲਵਲੀ, ਮਨਪ੍ਰੀਤ ਸਿੰਘ ਉਰਫ ਮਨੀ ਅਤੇ ਗੁਰਪ੍ਰੀਤ ਸਿੰਘ ਉਰਵ ਗੋਪੀ ਰੰਗ ਕਾਲੇੇ ਐਕਟਿਵਾ ਉੱਤੇ ਸਵਾਰ ਹੋ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਦਾਣਾ ਮੰਡੀ ਫਤਿਹਗੜ੍ਹ ਪੰਜਤੂਰ ਖੜ੍ਹੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਮੋਗਾ ਪੁਲਿਸ ਨੇ ਕਿਹਾ ਕਿ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਲਵਜੀਤ ਸਿੰਘ ਉਰਫ ਲਵਲੀ, ਮਨਪ੍ਰੀਤ ਸਿੰਘ ਉਰਫ ਮਨੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਕਿ ਸਕੂਟਰੀ ਦੀ ਡਿੱਗੀ ਵਿੱਚੋਂ 500 ਗ੍ਰਾਮ ਹੈਰੋਇਨ ਸਣੇ ਪਾਰਦਰਸ਼ੀ ਮੋਮੀ ਲਿਫਾਫਾ ਅਤੇ ਇੱਕ ਪਿਸਟਲ 32 ਬੋਰ ਸਮੇਤ 3 ਰੋਂਦ ਜਿੰਦਾ ਬਰਾਮਦ ਕੀਤੇ ਗਏ ਹਨ।