ਮੋਗਾ ਸੀਆਈਏ ਸਟਾਫ਼ ਨੇ ਅੱਧਾ ਕਿੱਲੋ ਅਫ਼ੀਮ ਅਤੇ 3 ਲੱਖ 40 ਹਜ਼ਾਰ ਡਰੱਗ ਮਨੀ ਸਣੇ ਕਾਬੂ ਕੀਤਾ ਮੁਲਜ਼ਮ - half kg opium recoverd moga cia
Published : Jan 25, 2024, 11:53 AM IST
ਪੰਜਾਬ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਉੱਤੇ ਠੱਲ ਪਾਈ ਜਾ ਸਕੇ। ਇਸ ਤਹਿਤ ਮੋਗਾ ਸੀ.ਆਈ.ਏ.ਸਟਾਫ ਵੱਲੋਂ ਜ਼ਿਲ੍ਹੇ 'ਚ ਨਸ਼ੇ ਦੀ ਰੋਕਥਾਮ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤਹਿਤ ਗਸ਼ਤ ਦੌਰਾਨ ਸੀ.ਆਈ.ਏ ਸਟਾਫ ਨੇ ਮੁਲਜ਼ਮ ਗਗਨਦੀਪ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਨੂੰ ਕਾਬੂ ਕੀਤਾ ਹੈ। ਜਿਸ ਦੇ ਕਬਜ਼ੇ 'ਚੋਂ ਅੱਧਾ ਕਿੱਲੋ ਅਫੀਮ ਬਰਾਮਦ ਕੀਤੀ ਗਈ ਹੈ। ਤਲਾਸ਼ੀ ਲੈਣ 'ਤੇ ਕਰੀਬ 3 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। ਪੁਲਿਸ ਨੇ ਉਕਤ ਮੁਲਜ਼ਮ ਗਗਨਦੀਪ ਦੇ ਖਿਲਾਫ ਮੁਕੱਦਮਾ ਨੰਬਰ 5 ਧਾਰਾ 18 ਐਨ.ਡੀ.ਪੀ.ਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।ਗਗਨਦੀਪ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਮੁਲਜ਼ਮ ਇਹ ਅਫੀਮ ਕਿੱਥੋਂ ਲੈ ਕੇ ਆਇਆ ਅਤੇ ਕਿੱਥੇ ਵੇਚ ਰਿਹਾ ਹੈ।