ਮਾਈਨਿੰਗ ਮਾਫੀਆ ਖ਼ਿਲਾਫ਼ ਕਾਰਵਾਈ, ਮਾਈਨਿੰਗ ਵਿਭਾਗ ਨੇ ਤਿੰਨ ਟਿੱਪਰ ਕੀਤੇ ਜ਼ਬਤ, ਐੱਫਆਈਆਰ ਵੀ ਕੀਤੀ ਗਈ ਦਰਜ - ਤਿੰਨ ਟਿੱਪਰ ਕੀਤੇ ਜ਼
Published : Jan 29, 2024, 8:40 PM IST
ਪਠਾਨਕੋਟ ਵਿਖੇ ਪਿਛਲੇ ਲੰਬੇ ਸਮੇਂ ਤੋਂ ਰਾਵੀ ਦਰਿਆ 'ਚ ਲਗਾਤਾਰ ਨਾਜਾਇਜ਼ ਮਾਈਨਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ 'ਤੇ ਮਾਈਨਿੰਗ ਵਿਭਾਗ ਅਤੇ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ। ਮਾਈਨਿੰਗ ਵਿਭਾਗ ਵੱਲੋਂ ਰਾਤ ਦੇ ਸਮੇਂ ਛਾਪੇਮਾਰੀ ਕਰਕੇ ਨਾਜਾਇਜ਼ ਮਾਈਨਿੰਗ ਕਰਦੇ ਹੋਏ ਕੁੱਝ ਲੋਕਾਂ ਨੂੰ ਵੇਖਿਆ ਗਿਆ ਤਾਂ ਪੁਲਿਸ ਨੇ ਮੌਕ ਉੱਤੇ ਪਹੁੰਚ ਕੇ ਮਾਈਨਿੰਗ ਵਿਭਾਗ ਨਾਲ ਮਿਲ ਕੇ 3 ਟਿੱਪਰ ਜ਼ਬਤ ਕਰ ਲਏ। ਮਾਈਨਿੰਗ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਕਰੈਸ਼ਰ ਮਾਲਕ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ, ਜਦਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੋਕਲੇਨ ਮਸ਼ੀਨ ਦਾ ਆਪਰੇਟਰ ਪੋਕਲੇਨ ਮਸ਼ੀਨ ਭਜਾ ਕੇ ਲਿਜਾਉਣ ਵਿੱਚ ਕਾਮਯਾਬ ਹੋ ਗਿਆ।