ਮਕਬੂਲ ਪੁਰਾ ਇਲਾਕ਼ੇ 'ਚ ਇੱਕ ਵਿਅਕਤੀ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਕੀਤਾ ਗਿਆ ਰੋਸ਼ ਪ੍ਰਦਰਸਨ - dead body person of Maqbool Pura
Published : Jun 10, 2024, 4:58 PM IST
ਅੰਮ੍ਰਿਤਸਰ ਥਾਣਾ ਮਕਬੂਲ ਪੁਰਾ ਇਲਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋ ਉਸਦੀ ਲਾਸ਼ ਨੂੰ ਸੜਕ ਵਿੱਚ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਭਰਾ ਦੇ ਕਿਸੇ ਲੜਕੀ ਦੇ ਨਾਲ ਰਿਲੇਸ਼ਨ ਸਨ ਜਿਸ ਤੋਂ ਬਾਅਦ ਉਹ ਲੜਕੀ ਦੇ ਉਸਦੀ ਮਾਂ ਵੱਲੋਂ ਜਬਰਦਸਤੀ ਲੜਕੇ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਗਈ। ਜਦੋਂ ਲੜਕੇ ਨੇ ਮਨਾ ਕੀਤਾ ਤਾਂ ਉਹ ਦੀ ਮਾਂ ਅਤੇ ਲੜਕੀ ਵੱਲੋਂ ਉਨ੍ਹਾਂ ਕੋਲੋਂ 8 ਲੱਖ ਰੁਪਏ ਦੀ ਮੰਗ ਕੀਤੀ ਗਈ ਉੱਤੇ ਜਦੋਂ ਉਸ ਨੇ 8 ਲੱਖ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਦੀ ਮਾਂ ਤੇ ਉਸ ਲੜਕੀ ਨੇ ਮੇਰੇ ਪ੍ਰਭਾਵ ਤੇ ਮੇਰੀ ਮਾਂ ਤੇ ਮੇਰੇ ਪਿਓ ਦੇ ਉੱਤੇ 376 ਦਾ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ।