ਲੁਧਿਆਣਾ ਪੁਲਿਸ ਵੱਲੋਂ ਲੁੱਟ ਮਾਮਲੇ 'ਚ ਤਿੰਨ ਮੁਲਜ਼ਮ ਗ੍ਰਿਫਤਾਰ, ਮੋਬਾਇਲ ਅਤੇ ਲੈਪਟਾਪ ਬਰਾਮਦ - ROBBERY CASE IN LUDHIANA
Published : Oct 7, 2024, 8:40 PM IST
ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਲੁੱਟ-ਖੋਹ ਕਰਕੇ ਫਰਾਰ ਹੋਏ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਨਾਮ ਗੁਰਕੀਰਤ ਸਿੰਘ, ਅੰਗਦ ਕੁਮਾਰ ਅਤੇ ਬਿੱਲਾ ਦੱਸੇ ਹਨ। ਪੁਲਿਸ ਮੁਤਾਬਿਕ ਇਹ ਲੁਟੇਰੇ ਚੋਰੀ ਦੇ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਰਾਹਗੀਰਾਂ ਨੂੰ ਦੇਰ ਰਾਤ ਦਾਤ ਦਿਖਾਕੇ ਉਨ੍ਹਾਂ ਕੋਲੋ ਮੋਬਾਇਲ ਫੋਨ ਅਤੇ ਨਕਦੀ ਖੋਹ ਲੈਂਦੇ ਸਨ। ਇਨ੍ਹਾਂ ਨੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋ ਮੋਬਾਇਲ ਖੋਹਣ ਦੀਆ ਕਈ ਵਾਰਦਾਤਾਂ ਕੀਤੀਆਂ ਹਨ। ਸੀਆਈਏ 2 ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 05 ਮੋਬਾਇਲ ਫੋਨ, ਦਾਤ ਅਤੇ ਮੋਟਰਸਾਇਕਲ ਬਰਾਮਦ ਕੀਤਾ ਗਿਆ ਹੈ। ਇਹਨਾਂ ਮੁਲਜ਼ਮਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇਹ ਇੱਕ ਰਾਹਗੀਰ ਰਾਜੇਸ਼ ਨੂੰ ਸਮਰਾਲਾ ਚੌਂਕ ਵਿਖੇ ਦਾਤ ਦਿਖਾ ਕੇ ਲੁੱਟਦੇ ਹੋਏ ਨਜ਼ਰ ਆਏ ਸਨ।