ਰਵਨੀਤ ਬਿੱਟੂ ਖਿਲਾਫ ਕਿਸਾਨਾਂ ਦਾ ਰੋਸ, ਕਿਹਾ- ਭਾਜਪਾ ਨੇ ਉਹ ਮੰਤਰੀ ਚੁਣਿਆ, ਜੋ ਕਿਸਾਨਾਂ ਖਿਲਾਫ ਬੋਲੇ
Published : Nov 10, 2024, 7:18 PM IST
ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਦੇ ਮੇਨ ਬਾਜ਼ਾਰ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਪੁਤਲਾ ਫੂਕ ਕੇ ਜ਼ਬਰਦਸਤ ਨਾਅਰੇਬਾਜੀ ਕੀਤੀ । ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਅੱਜ ਵੱਖ ਵੱਖ ਜੋਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬੇਸ਼ੱਕ ਕਿਸਾਨਾਂ ਦੀਆਂ ਜਾਇਦਾਦਾਂ ਦੀ ਜਾਂਚ ਹੋਵੇ ਪਰ ਨਾਲ ਨਾਲ ਅਫਸਰਸ਼ਾਹੀ ਐਮਐਲਏ ਅਤੇ ਐਮਪੀ ਦੀਆਂ ਜਾਇਦਾਤਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਗਲਤ ਪਾਇਆ ਜਾਵੇ ਉਸ ਨੂੰ 20 ਸਾਲ ਦੀ ਸਜ਼ਾ ਮਿਲੇ। ਕਿਸਾਨਾਂ ਨੇ ਕਿਹਾ ਬਿੱਟੂ ਹਾਰੇ ਹੋਏ ਸਨ, ਪਰ ਭਾਜਪਾ ਨੇ ਬਿੱਟੂ ਨੂੰ ਹੀ ਮੰਤਰੀ ਚੁਣਿਆ ਹੈ ਜੋ ਸਿੱਖ ਧਰਮ ਅਤੇ ਕਿਸਾਨਾਂ ਦੇ ਖਿਲਾਫ ਰੱਜ ਕੇ ਬੋਲਦਾ ਹੋਵੇ, ਉਹ ਡਿਊਟੀ ਬਿੱਟੂ ਬਾਖੂਬੀ ਨਿਭਾ ਰਿਹਾ ਹੈ।