ਪੁਰਾਣੀ ਰੰਜਿਸ਼ 'ਚ ਜੰਡਿਆਲਾ ਦੇ ਬਜ਼ੁਰਗ ਦਾ ਕਤਲ, ਸਰਪੰਚੀ ਦੀਆਂ ਚੋਣਾਂ ਦੌਰਾਨ ਹੋਈ ਸੀ ਲੜਾਈ - JANDIALA MURDER DUE TO CLASH
Published : Jan 16, 2025, 2:30 PM IST
ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਵਿਖੇ ਸਰਪੰਚੀ ਦੀਆਂ ਚੋਣਾਂ ਦੇ ਸਮੇਂ ਦੀ ਹੋਈ ਲੜਾਈ ਦੇ ਚੱਲਦਿਆਂ ਰੰਜਿਸ਼ ਵਿੱਚ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਮਾਮਲੇ ਸਬੰਧੀ ਪੀੜਤ ਪਰਿਵਾਰ ਨੇ ਦੱਸਿਆ ਕਿ ਸਰਪੰਚੀ ਦੀਆਂ ਚੋਣਾਂ ਮੌਕੇ ਲੜਾਈ ਹੋਈ ਸੀ। ਜਿਸ ਸਬੰਧੀ ਉਹਨਾਂ ਨੇ ਵਿਰੋਧੀ ਧਿਰ ਨੂੰ ਸਮਝਾਇਆ ਵੀ ਸੀ ਕਿ ਅਜਿਹਾ ਨਾ ਕਰਨ ਪਰ ਬੀਤੇ ਦਿਨੀਂ ਉਹਨਾਂ ਵੱਲੋਂ ਰਾਹ ਜਾਂਦੇ ਬਜ਼ੁਰਗ ਨੂੰ ਗੱਡੀ ਹੇਠ ਦਰੜ ਦਿੱਤਾ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਮੁਲਜ਼ਮਾਂ ਨੇ ਸਰਪੰਚੀ ਦੀਆਂ ਵੋਟਾਂ ਤੋਂ ਹੀ ਸਾਡੇ ਨਾਲ ਰੰਜਿਸ਼ ਰੱਖੀ ਸੀ। ਉਹਨਾਂ ਕਿਹਾ ਕਿ ਪ੍ਰਕਾਸ਼ ਪੁਰਬ ਵਾਲੇ ਦਿਨ ਵੀ ਸਾਡੇ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਸੀ ਜਿਸ ਸਬੰਧੀ ਉਹਨਾਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ। ਬੀਤੇ ਦਿਨ ਵੀ ਦੂਜੀ ਧਿਰ ਦੇ ਵੱਲੋਂ ਘਰ ਦੇ ਬਾਹਰ ਆ ਕੇ ਲਲਕਾਰੇ ਮਾਰੇ ਗਏ। ਜਿਸ ਤੋਂ ਰੋਕਣ ਲਈ ਜਦੋਂ ਘਰ ਦੇ ਬਜ਼ੁਰਗ ਉਹਨਾਂ ਨੂੰ ਸਮਝਾਉਣ ਗਏ ਤਾਂ ਉਸ ਦੌਰਾਨ ਸ਼ਾਮ ਵੇਲੇ ਫੌਜੀ ਵੱਲੋਂ ਆਪਣੀ ਗੱਡੀ ਲਿਆ ਕੇ ਮੰਗਲ ਸਿੰਘ ਦੇ ਉੱਪਰ ਚੜ੍ਹਾ ਦਿੱਤੀ ਗਈ। ਜਿਸ ਉਪਰੰਤ ਮੰਗਲ ਸਿੰਘ ਦੀ ਹਸਪਤਾਲ ਲਿਜਾਂਦਿਆਂ ਹੀ ਰਸਤੇ ਵਿੱਚ ਮੌਤ ਹੋ ਗਈ। ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਪੁਲਿਸ ਨੇ ਵੀ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।