ਚਾਈਨਾ ਡੋਰ ਦੀ ਚਪੇਟ 'ਚ ਆਈ ਮਾਸੂਮ, ਗਲੇ ਦੀਆਂ ਨਸਾਂ ਕੱਟਣ ਨਾਲ ਹੋਈ ਮੌਤ - amritsra
Published : Feb 27, 2024, 3:58 PM IST
ਅੰਮ੍ਰਿਤਸਰ: ਪੰਜਾਬ ਵਿੱਚ ਚਾਈਨਾ ਡੋਰ ਉੱਤੇ ਬੈਨ ਹੋਣ ਦੇ ਬਾਵਜੂਦ ਲੋਕ ਇਸ ਦੀ ਵਰਤੋਂ ਕਰਦੇ ਹਨ ਅਤੇ ਇਸ ਦਾ ਸ਼ਿਕਾਰ ਹੁੰਦੇ ਹਨ ਕਈ ਮਾਸੂਮ ਲੋਕ। ਜਿੰਨਾ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਬਟਾਲਾ ਤੋਂ, ਜਿਥੇ ਰੋਡ ਮੈਟਰੋ ਬੱਸ ਪੁਲ 'ਤੇ ਇੱਕ ਮਾਸੂਮ ਬੱਚੀ ਦੀ ਜਾਨ ਚਲੇ ਗਈ। ਮਿਲੀ ਜਾਣਕਾਰੀ ਮੁਤਾਬਿਕ ਬੱਚੀ ਆਪਣੇ ਪਿਤਾ ਨਾਲ ਬਾਈਕ 'ਤੇ ਜਾ ਰਹੀ ਸੀ ਕਿ ਅਚਾਨਕ ਚਾਈਨਾ ਡੋਰ ਉਸ ਦੇ ਗਲੇ 'ਚ ਫਸ ਗਈ ਅਤੇ ਡੋਰ ਨਾਲ ਗਲਾ ਕੱਟਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੀ ਦਾ ਨਾਲ ਖੁਸ਼ੀ ਸੀ ਦੇ ਪਿਤਾ ਨੂੰ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੀ ਗਰਦਨ 'ਚੋਂ ਖੂਨ ਵਹਿਣ ਲੱਗਾ। ਹਸਪਤਾਲ 'ਚ ਦਾਖਲ ਕਰਵਾਉਣ 'ਤੇ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੀ ਮੌਤ ਸਾਹ ਨਾਲੀ ਕੱਟਣ ਕਾਰਨ ਹੋਈ ਹੈ। ਦੀਨ ਦਿਆਲ ਕਲੋਨੀ ਵੇਰਕਾ ਦੇ ਵਸਨੀਕ ਮਨੀ ਸਿੰਘ ਨੇ ਦੱਸਿਆ ਕਿ ਪਿੰਡ ਢਪਈ ਤੋਂ ਵੇਰਕਾ ਵੱਲ ਜਾ ਰਿਹਾ ਸੀ। ਜਦੋਂ ਇਹ ਪੂਰੀ ਘਟਨਾ ਵਾਪਰੀ। ਉਹਨਾਂ ਦੱਸਿਆ ਕਿ ਮੌਕੇ 'ਤੇ ਮੌਜੂਦ ਕੁਝ ਲੋਕਾਂ ਦੀ ਮਦਦ ਨਾਲ ਜਦੋਂ ਬੱਚੀ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਬੱਚੀ ਦੀ ਸਾਹ ਦੀ ਨਾਲੀ ਕੱਟੇ ਜਾਣ ਕਾਰਨ ਮੌਤ ਹੋ ਗਈ।