ਨਰਿੰਦਰ ਮੋਦੀ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਦੀ ਸੋਂਹ ਚੁੱਕਣ ਦੀ ਖੁਸ਼ੀ ਵਿੱਚ ਫਰੀਦਕੋਟ 'ਚ ਲੱਡੂ ਵੰਡ ਕੇ ਮਨਾਈ ਖੁਸ਼ੀ - celebration for PM MODI - CELEBRATION FOR PM MODI
Published : Jun 10, 2024, 12:46 PM IST
ਫਰੀਦਕੋਟ : ਬੀਤੇ ਦਿਨ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਤੀਸਰੀ ਸੌਂਹ ਚੁੱਕਣ ਤੋਂ ਬਾਅਦ ਫਰੀਦਕੋਟ ਵਿੱਚ ਭਾਜਪਾ ਮੰਡਲ ਦੇ ਆਗੂ ਲਲਿਤ ਕੱਕੜ ਦੀ ਅਗਵਾਈ 'ਚ ਭਾਜਪਾ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ ਗਈਆਂ। ਇਸ ਮੌਕੇ ਬੀਜੇਪੀ ਆਗੂ ਲਲਿਤ ਕੱਕੜ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਤੀਸਰੀ ਵਾਰ ਹੈਟਰਿਕ ਮਾਰ ਕੇ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਆਰੋਪ ਲਗਾਏ ਜਾ ਰਹੇ ਸਨ ਕਿ ਇਹ ਸਰਕਾਰ ਕੁਝ ਮਹੀਨੇ ਹੀ ਚਲੇਗੀ ਪਰ ਇਹ ਸਰਕਾਰ ਪੂਰੇ ਪੰਜ ਸਾਲ ਚੱਲੇਗੀ ਅਤੇ ਨਾਲ ਹੀ ਉਹਨਾਂ ਕਿਹਾ ਕਿ ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਮੰਤਰੀ ਬਣਾ ਕੇ ਮੋਦੀ ਨੇ ਪੰਜਾਬ ਨੂੰ ਖੁਸ਼ ਕਰ ਦਿੱਤਾ ਹੈ। ਇਹ ਨੌਜਵਾਨ ਨੇਤਾ ਪੰਜਾਬ ਨੂੰ ਹੋਰ ਅੱਗੇ ਲੈ ਕੇ ਜਾਵੇਗਾ ਅਤੇ ਪੰਜਾਬ ਦੇ ਨੋਜਵਾਨ ਪਾਰਟੀ ਦੀ ਮਜ਼ਬੂਤੀ ਲਈ ਵਡਾ ਯੋਗਦਾਨ ਪਾਉਣਗੇ,ਨਾਲ ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਹਰ ਵਰਗ ਦੇ ਹੱਕ 'ਚ ਸਰਕਾਰ ਕੰਮ ਕਰੇਗੀ ਅਤੇ 2027 'ਚ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ।