ਨੌਜਵਾਨ ਨੂੰ ਟ੍ਰੈਕਟਰ ਉੱਤੇ ਸਟੰਟ ਕਰਨਾ ਪਿਆ ਮਹਿੰਗਾ, ਪੁਲਿਸ ਨੇ ਲਿਆ ਸਖ਼ਤ ਐਕਸ਼ਨ - Tractor Stunt
Published : Mar 11, 2024, 11:30 AM IST
ਤਸਵੀਰਾਂ ਹੁਸ਼ਿਆਰਪੁਰ ਦੀ ਫੂਡ ਸਟਰੀਟ ਦੀਆਂ ਹਨ, ਜਿੱਥੇ ਕਿ ਰੋਜ਼ਾਨਾ ਸੈਂਕੜੇ ਹੀ ਲੋਕ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਖਾਣ ਪੀਣ ਦੇ ਸਾਮਾਨ ਦਾ ਮਜ਼ਾ ਲੈਂਦੇ ਹਨ। ਪਰ, ਅੱਜ ਬਾਅਦ ਦੁਪਹਿਰ, ਇੱਥੋ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਇਕ ਨੌਜਵਾਨ ਟ੍ਰੈਕਟਰ ਉੱਤੇ ਸਟੰਟ ਕਰਦਾ ਨਜ਼ਰ ਆ ਰਿਹਾ ਸੀ, ਹਾਲਾਂਕਿ ਇਹ ਸਟੰਟ ਜਾਨਲੇਵਾ ਵੀ ਸਾਬਿਤ ਹੋ ਸਕਦਾ ਸੀ, ਕਿਉਂਕਿ ਜਨਤਕ ਥਾਂ ਹੋਣ ਕਾਰਨ ਉਥੇ ਕਾਫੀ ਜ਼ਿਆਦਾ ਭੀੜ ਵੀ ਲੱਗੀ ਰਹਿੰਦੀ ਹੈ। ਜਿਵੇਂ ਹੀ ਇਹ ਮਾਮਲਾ ਹੁਸ਼ਿਆਰਪੁਰ ਪੁਲਿਸ ਦੇ ਧਿਆਨ ਵਿੱਚ ਆਇਆ, ਤਾਂ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆ ਟ੍ਰੈਕਟਰ ਦਾ ਪਤਾ ਲਗਾਇਆ ਗਿਆ ਤੇ ਟ੍ਰੈਕਟਰ ਚਲਾ ਰਹੇ ਮੁੰਡੇ ਉੱਤੇ ਕਾਰਵਾਈ ਕਰਦਿਆ ਹੋਇਆ ਉਸ ਨੂੰ ਜ਼ਬਤ ਕੀਤਾ ਜਿਸ ਤੋਂ ਬਾਅਦ ਭਾਰੀ ਜ਼ੁਰਮਾਨਾ ਭਰਨ ਤੋਂ ਬਾਅਦ ਟ੍ਰੈਕਟਰ ਨੂੰ ਮਾਲਕ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਪੁਲਿਸ ਵਲੋਂ ਸਟੰਟ ਮਾਰ ਰਹੇ ਮੁੰਡੇ ਦੇ ਪਰਿਵਾਰ ਨੂੰ ਵੀ ਮੌਕੇ ਉੱਤੇ ਬੁਲਾਇਆ। ਪੀਸੀਆਰ ਅਧਿਕਾਰੀ ਸੁਭਾਸ਼ ਭਗਤ ਨੇ ਕਿਹਾ ਕਿ ਜਨਤਕ ਥਾਂ ਉੱਤੇ ਸਟੰਟਬਾਜ਼ੀ ਕਰਨਾ ਮਹਿੰਗਾ ਸਾਬਿਤ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਹੁਲੜਬਾਜ਼ਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।