ਪੰਜਾਬ

punjab

ਹੁਸ਼ਿਆਰਪੁਰ ਪੁਲਿਸ ਨੇ ਸੁਲਝੀ ਅਨ੍ਹੇ ਕਤਲ ਦੀ ਗੁੱਥੀ, ਫੌਜੀ ਨਿਕਲਿਆ ਕਾਤਲ, ਪੁਲਿਸ ਨੇ ਸਾਥੀਆਂ ਸਣੇ ਕੀਤਾ ਕਾਬੂ - police solved mystery blind murder

By ETV Bharat Punjabi Team

Published : Jul 29, 2024, 5:27 PM IST

ਹੁਸ਼ਿਆਰਪੁਰ ਪੁਲਿਸ ਨੇ ਸੁਲਝੀ ਅਨ੍ਹੇ ਕਤਲ ਦੀ ਗੁੱਥੀ, ਫੌਜੀ ਨਿਕਲਿਆ ਕਾਤਲ, ਪੁਲਿਸ ਨੇ ਸਾਥੀਆਂ ਸਣੇ ਕੀਤਾ ਕਾਬੂ (ਹੁਸ਼ਿਆਰਪੁਰ ਪੱਤਰਕਾਰ)

ਹੁਸ਼ਿਆਰਪੁਰ : ਜ਼ਿਲ੍ਹੇ 'ਚ ਬੀਤੀ 26 ਜੁਲਾਈ ਨੂੰ ਦਸੂਹਾ ਦੇ ਪਿੰਡ ਬਾਦਲ ਨਜ਼ਦੀਕ ਹੋਏ ਅਨ੍ਹੇ ਵਾਹ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਉਣ 'ਚ ਸਫਲਤਾ ਹਾਸਿਲ ਕਰਦਿਆਂ 3 ਕਾਤਲਾਂ ਨੂੰ ਕਾਬੂ ਕੀਤਾ ਹੈ।  ਕਾਬੂ ਕੀਤੇ ਗਏ ਕਾਤਲਾਂ ਚੋਂ ਇਕ ਭਾਰਤੀ ਫੌਜ 'ਚ ਨੌਕਰੀ ਕਰਦਾ ਹੈ। ਜਿਸ 'ਤੇ ਪਹਿਲਾਂ ਵੀ ਵੱਖ ਵੱਖ ਥਾਣਿਆਂ 'ਚ 2 ਮਾਮਲੇ ਦਰਜ ਹਨ। ਸਥਾਨਕ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਮਾਮਲੇ ਨੂੰ ਸੁਲਝਾਉਣ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਨ੍ਹਾਂ ਵਲੋਂ ਤਕਨੀਕੀ ਢੰਗ ਨਾਲ ਮਾਮਲੇ ਦੀ ਜਾਂਚ ਕਰਦਿਆਂ ਹੋਇਆਂ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਦੋਸ਼ੀਆਂ ਨੂੱ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਸਤਵਿੰਦਰ ਸਿੰਘ ਉਰਫ ਸੱਤੀ ਵਾਸੀ ਪਿੰਡ ਬਾਜਵਾ ਦੀ ਵਿਦੇਸ਼ 'ਚ ਰਹਿੰਦੇ ਪਿੰਦਰ ਨਾਲ ਪੁਰਾਣੀ ਰੰਜਿਸ਼ ਸੀ ਤੇ ਪਿੰਦਰ ਨੇ ਹੀ ਵਿਦੇਸ਼ ਚੋਂ ਕਾਤਲ ਕੰਨਿਸ਼ ਕੁਮਾਰ ਨੂੰ ਸੁਪਾਰੀ ਦੇਕੇ ਕੇ ਇਸ ਕਤਲ ਨੂੰ ਅੰਜਾਮ ਦੇਣ ਲਈ ਕਿਹਾ ਸੀ। ਜਿਸ ਤੋਂ ਬਾਅਦ ਕੰਨਿਸ਼ ਨੇ ਆਪਣੇ ਸਾਥੀਆਂ ਅਮਨਦੀਪ ਸਿੰਘ ਉਰਫ ਅਮਨ ਉਰਫ ਫੌਜੀ ਵਾਸੀ ਡੱਫਰ ਅਤੇ ਜਸਵਿੰਦਰ ਸਿੰਘ ਉਰਫ ਮੋਨੂੰ ਵਾਸੀ ਡੱਫਰ ਨਾਲ ਮਿਲ ਕੇ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ।

ABOUT THE AUTHOR

...view details