ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋ ਪੁੱਤਰਾਂ 'ਤੇ ਹੋਏ ਪਰਚੇ ਸੰਬਧੀ ਹਿੰਦੂ ਨੇਤਾ ਆਏ ਅੱਗੇ - Sudhir Suri two sons arrested - SUDHIR SURI TWO SONS ARRESTED
Published : Jul 17, 2024, 9:54 PM IST
ਅੰਮ੍ਰਿਤਸਰ:- ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਪੁੱਤਰਾਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ। ਇਸ ਮਾਮਲੇ 'ਚ ਹੁਣ ਸੁਧੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਅਤੇ ਹੋਰ ਹਿੰਦੂ ਨੇਤਾਵਾਂ ਵੱਲੋਂ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸੁਧੀਰ ਸੂਰੀ ਦੇ ਪੁੱਤਰਾਂ 'ਤੇ ਜੋ ਪਰਚਾ ਪਾਇਆ ਕੀਤਾ ਗਿਆ ਗਿਆ ਉਹ ਬਿਨ੍ਹਾਂ ਕਿਸੇ ਆਧਾਰ ਤੋਂ ਕੀਤਾ ਗਿਆ ਹੈ। ਇਸ ਤਰ੍ਹਾਂ ਕਰਕੇ ਸੂਰੀ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇਸ ਨੂੰ ਕੋਝੀ ਸਾਜ਼ਿਸ ਦੱਸਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੂਰੀ ਪਰਿਵਾਰ ਪੁਸ਼ਤਾਂ ਤੋਂ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਹਿਸਾ ਲੈ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ ਅਤੇ ਇਨਸਾਫ਼ ਜ਼ਰੂਰ ਮਿਲੇਗਾ।