ਡੇਂਗੂ-ਚਿਕਨਗੂਨੀਆਂ ਵਿਰੁੱਧ ਲੋਕਾਂ ਨੂੰ ਜਾਗਰੁਕ ਕਰ ਰਹੇ ਸਿਹਤ ਮੰਤਰੀ ਪੰਜਾਬ, ਅੰਮ੍ਰਿਤਸਰ ਦੇ ਸਕੂਲ ਪਹੁੰਚ ਦਿੱਤੀ ਜਾਣਕਾਰੀ - DENGUE CHIKUNGUNYA IN AMRITSAR
Published : Oct 18, 2024, 8:09 PM IST
ਪੰਜਾਬ ਵਿੱਚ ਚਿਕਨਗੂਨੀਆਂ ਅਤੇ ਡੇਂਗੂ ਦੇ ਕਹਿਰ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਸੰਬਧੀ ਅੱਜ ਅੰਮ੍ਰਿਤਸਰ ਦੋਰੇ ਉੱਤੇ ਪਹੁੰਚੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਅਤੇ ਵਿਧਾਇਕ ਹਲਕਾ ਪੱਛਮੀ ਜਸਬੀਰ ਸੰਧੂ ਵੱਲੋ ਛੇਹਰਟਾ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀਆ ਨੂੰ ਜਾਗਰੂਕ ਰਹਿਣ ਲਈ ਆਖਿਆ। ਸਿਹਤ ਮੰਤਰੀ ਨੇ ਕਿਹਾ ਕਿ ਘਰ ਅਤੇ ਸਕੂਲ ਜਾਂ ਹੋਰ ਆਲ਼ੇ-ਦੁਆਲੇ ਕਿਤੇ ਵੀ ਪਾਣੀ ਨਾ ਖੜ੍ਹਨ ਦਿਓ ਕਿਉਂਕਿ ਇਹ ਜਾਨਲੇਵਾ ਮੱਛਰ ਖੜ੍ਹੇ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਡੇਂਗੂ-ਚਿਕਨਗੂਨੀਆਂ ਬਹੁਤ ਤੇਜ਼ ਰਫਤਾਰ ਨਾਲ ਫੈਲ ਕੇ ਕਈ ਵਾਰ ਜਾਨਲੇਵਾ ਸਾਬਿਤ ਹੁੰਦਾ ਹੈ ਇਸ ਲਈ ਸਭ ਨੂੰ ਖਾਸ ਖਿਆਲ ਰੱਖਣ ਦੀ ਲੋੜ ਹੈ।