ਸ਼ਰੇਆਮ ਗੁੰਡਾਗਰਦੀ, ਜ਼ਮੀਨੀ ਝਗੜੇ ਕਾਰਨ ਤੋੜਿਆ ਘਰ ਦਾ ਸਾਰਾ ਸਮਾਨ, ਗੋਲੀ ਲੱਗਣ ਨਾਲ ਇੱਕ ਜ਼ਖਮੀ - LAND DISPUTE
Published : Nov 20, 2024, 8:42 PM IST
ਤਰਨਤਾਰਨ: ਤਰਨਤਾਰਨ ਦੇ ਪਿੰਡ ਨੋਨੇ ਵਿਖੇ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ, ਜਿੱਥੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ। ਜਿਸ ਵਿੱਚ ਇੱਕ ਵਿਅਕਤੀ ਦੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਅਤੇ ਬਾਕੀ ਪਰਿਵਾਰ ਨੇ ਜਿਸ ਵਿਚ ਔਰਤਾਂ ਨੇ ਇੱਕ ਕਮਰੇ ਵਿਚ ਲੁਕ ਕੇ ਆਪਣੀ ਜਾਨ ਬਚਾਈ। ਜਿਸ ਦੇ ਚਲਦਿਆਂ ਘਰ ਵਿੱਚ ਕੋਈ ਨਾ ਮਿਲਣ ਕਾਰਨ ਮੁਲਜ਼ਮਾਂ ਨੇ ਗੁੱਸੇ ਵਿੱਚ ਘਰ ਦਾ ਸਾਰਾ ਸਮਾਨ ਤੋੜ ਦਿੱਤਾ। ਕਰੀਬ ਦੋ ਘੰਟੇ ਮੀਂਹ ਵਾਂਗ ਗੋਲੀਆਂ ਵਰਾਈਆਂ ਗਈਆਂ ਅਤੇ ਰੱਜ ਕੇ ਗੱਡੀਆਂ, ਟਰੈਕਟਰ ਅਤੇ ਘਰ ਦੀ ਭੰਨ ਤੋੜ ਕੀਤੀ ਗਈ ਅਤੇ ਜੇਕਰ ਪੁਲਿਸ ਸਮੇਂ ਸਿਰ ਨਾ ਪਹੁੰਚੀ ਤਾਂ ਜਾਨੀ ਮਾਲੀ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਪੀੜਤ ਪਰਿਵਾਰ ਨੇ ਗੱਲ ਕਰਦਿਆਂ ਕਿਹਾ ਕਿ ਬੀਤੀ ਰਾਤ ਨੂੰ ਕੁੱਝ ਹਥਿਆਰ ਬੰਦ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਧਾਵਾ ਬੋਲ ਦਿੱਤਾ ਅਤੇ ਜਦੋਂ ਅਸੀਂ ਘਰ ਦੇ ਅੰਦਰ ਭੱਜ ਗਏ ਤਾਂ ਉਨ੍ਹਾਂ ਨੇ ਗੁੱਸੇ ਵਿੱਚ ਘਰ ਦਾ ਸਾਰਾ ਸਮਾਨ ਭੰਨ ਦਿੱਤਾ।