ਫਤਿਆਬਾਦ 'ਚ ਟੈਕਸੀ ਯੂਨੀਅਨ ਦੇ ਅੱਡੇ ਨੂੰ ਬਣਾਇਆ ਜੂਏ ਦਾ ਅੱਡਾ; ਮੌਕੇ 'ਤੇ ਪਹੁੰਚੀ ਪੁਲਿਸ, ਮੁਲਜ਼ਮ ਦਬੋਚੇ - gambling den In Fatiabad
Published : Jul 14, 2024, 10:57 AM IST
ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਕਈ ਪਿੰਡਾਂ ਵਿੱਚ ਜਿੱਥੇ ਫਿਰੌਤੀਆਂ ਮੰਗਣ ਵਾਲੇ ਲੋਕਾਂ ਅਤੇ ਚੋਰਾਂ ਦੇ ਹੌਸਲੇ ਬੁਲੰਦ ਹੋਏ ਹਨ। ਉਥੇ ਹੀ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਨਾਲ ਜੂਆ ਖੇਡਣ ਵਾਲੇ ਖਿਡਾਰੀਆਂ ਦੇ ਹੌਸਲੇ ਵੀ ਬੁਲੰਦ ਹੋ ਚੁੱਕੇ ਹਨ। ਤਰਨ ਤਾਰਨ ਤੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਾਣ ਵਾਲੀ ਰੋਡ 'ਤੇ ਫਤਿਆਬਾਦ ਵਿਖੇ ਛੋਟੀ ਦਾਣਾ ਮੰਡੀ ਸਾਹਮਣੇ ਬਣੇ ਪਟਰੋਲ ਪੰਪ ਨਜ਼ਦੀਕ ਟੈਕਸੀ ਯੂਨੀਅਨ ਦੀ ਥਾਂ 'ਤੇ ਜੁਆਰੀ ਜੂਆ ਖੇਡਦੇ ਹਨ। ਜਿਸ ਸਬੰਧੀ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ। ਉਥੇ ਹੀ ਟੈਕਸੀ ਯੂਨੀਅਨ ਦੇ ਪ੍ਰਧਾਨ ਵੱਲੋਂ ਪੁਲਿਸ ਨੂੰ ਨਾਲ ਲੈਕੇ ਫਿਰ ਤੋਂ ਰੇਡ ਕਰਵਾਈ ਗਈ, ਜਿਥੇ ਪੁਲਿਸ ਨੇ ਕਈਆਂ ਨੂੰ ਤਾਂ ਫੜ ਲਿਆ ਅਤੇ ਕੁਝ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ। ਉਥੇ ਹੀ ਟੈਕਸੀ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਕਿ ਉਨ੍ਹਾਂ ਦੇ ਅੱਡੇ 'ਤੇ ਸ਼ਰੇਆਮ ਇਹ ਜੁਆਰੀ ਜੂਆ ਖੇਡਦੇ ਹਨ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੁੰਦੇ ਹਨ। ਉਥੇ ਹੀ ਪੁਲਿਸ ਦਾ ਕਹਿਣਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ ਤੇ ੳਹ ਕਾਰਵਾਈ ਕਰ ਰਹੇ ਹਨ। ਉਥੇ ਹੀ ਜਦੋਂ ਪੱਤਰਕਾਰ ਵਲੋਂ ਵੀਡੀਓ ਬਣਾਈ ਜਾ ਰਹੀ ਸੀ ਤਾਂ ਇੱਕ ਜੁਆਰੀ ਵਲੋਂ ਉਸ ਦਾ ਕੈਮਰਾ ਤੋੜਨ ਤੱਕ ਦੀ ਕੋਸ਼ਿਸ਼ ਵੀ ਕੀਤੀ।