ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਇਸ ਬਾਲੀਵੁੱਡ ਅਦਾਕਾਰ ਨੇ ਸਿੱਖ ਕੌੰਮ ਬਾਰੇ ਕਹੀ ਇਹ ਵੱਡੀ ਗੱਲ, ਸੁਣੋ ਜ਼ਰਾ - RAZA MURAD
By ETV Bharat Entertainment Team
Published : Feb 20, 2025, 4:17 PM IST
ਅੰਮ੍ਰਿਤਸਰ: ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਰੋਜ਼ਾਨਾ ਹੀ ਮੱਥਾ ਟੇਕਣ ਆਉਂਦੀਆਂ ਹਨ, ਉੱਥੇ ਹੀ ਕਈ ਫਿਲਮੀ ਸਿਤਾਰੇ ਵੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕਰਦੇ ਹਨ, ਜਿਸ ਦੇ ਚੱਲਦੇ ਅੱਜ ਫਿਲਮੀ ਅਦਾਕਾਰ ਰਜ਼ਾ ਮੁਰਾਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮੀ ਅਦਾਕਾਰ ਰਜ਼ਾ ਮੁਰਾਦ ਨੇ ਕਿਹਾ ਕਿ ਦੁਨੀਆਂ ਦੇ ਵਿੱਚ ਕਿਤੇ ਵੀ ਆਫ਼ਤ ਆਉਂਦੀ ਹੈ ਤਾਂ ਸਿੱਖ ਕੌਮ ਹਮੇਸ਼ਾ ਉਸ ਆਫ਼ਤ ਦਾ ਮੁਕਾਬਲਾ ਕਰਦੀ ਹੈ ਅਤੇ ਗਰੀਬਾਂ ਦੀ ਮਦਦ ਕਰਦੀ ਹੈ। ਚਾਹੇ ਲੰਗਰ ਲਗਾ ਕੇ ਹੋਵੇ ਚਾਹੇ ਕਿਸੇ ਨੂੰ ਆਫਤ ਚੋਂ ਲੈ ਕੇ ਬਾਹਰ ਆਉਣਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਈ ਪੰਜਾਬੀ ਫਿਲਮਾਂ ਵਿੱਚ ਵੀ ਉਹ ਕੰਮ ਕਰ ਚੁੱਕੇ ਹਨ ਅਤੇ ਪੀਟੀਸੀ ਐਵਾਰਡ ਫੰਕਸ਼ਨ ਦੇ ਵਿੱਚ ਵੀ ਉਨ੍ਹਾਂ ਨੂੰ ਪਹਿਲਾਂ ਪੁਰਸਕਾਰ ਹਾਸਲ ਹੋਇਆ ਹੈ।