ਪੰਜਾਬ

punjab

ETV Bharat / videos

ਨਸ਼ੇ ਦੀ ਡਿਲੀਵਰੀ ਕਰਨ ਆਏ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, 1ਕਿਲੋ ਹੈਰੋਇਨ ਸਣੇ 7 ਲੱਖ ਰੁਪਏ ਬਰਾਮਦ - Ferozepur CIA staff - FEROZEPUR CIA STAFF

By ETV Bharat Punjabi Team

Published : Jul 10, 2024, 9:16 AM IST

ਫਿਰੋਜ਼ਪੁਰ ਪੁਲਿਸ ਵੱਲੋਂ 5 ਕਰੋੜ ਮੁੱਲ ਦੀ ਇੱਕ ਕਿਲੋ ਹੈਰੋਇਨ ਅਤੇ 7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਕਿ ਫਿਰੋਜ਼ਪੁਰ ਵਿੱਚ ਹੈਰੋਇਨ ਦੀ ਖੇਪ ਦੀ ਸਪਲਾਈ ਕਰਨ ਆਏ ਸਨ। ਐਸ.ਐਸ.ਪੀ. ਫਿਰੋਜ਼ਪੁਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਕਸਬਾ ਜੀਰਾ ਦੀ ਰਹਿਣ ਵਾਲੀ ਪਰਮਜੀਤ ਕੌਰ ਅਤੇ ਉਸਦਾ ਜਵਾਈ ਹਰਪਾਲ ਸਿੰਘ ਲੰਬੇ ਸਮੇਂ ਤੋਂ ਹੈਰੋਇਨ ਦੇ ਕਾਰੋਬਾਰ ਵਿੱਚ ਲਿਪਤ ਸਨ ਅਤੇ ਇਹ ਨਸ਼ਾ ਤਸਕਰੀ ਦਾ ਰੈਕਟ ਚਲਾ ਰਹੇ ਸਨ। ਜਿਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਇਨ੍ਹਾਂ ਨੂੰ ਫੜਿਆ ਗਿਆ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 5 ਕਰੋੜ ਰੁਪਏ ਮੁੱਲ ਦੀ ਇੱਕ ਕਿਲੋ ਹੈਰੋਇਨ ਅਤੇ 7 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਫੜੇ ਗਏ ਸੱਸ ਜਵਾਈ 'ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਜਮਾਨਤ 'ਤੇ ਆਏ ਹੋਏ ਸਨ। 

ABOUT THE AUTHOR

...view details