ਫ਼ਿਰੋਜ਼ਪੁਰ 'ਚ ਮੋਟਰਸਾਈਕਲ ਲੁਟੇਰੇ ਬੇਖੌਫ਼, ਦਿਨ ਦਿਹਾੜੇ ਲੜਕੀ ਦਾ ਬੈਗ ਖੋਹਣ ਲਈ ਸੜਕ 'ਤੇ ਘਸੀਟਿਆ - robbers in Ferozepur - ROBBERS IN FEROZEPUR
Published : Jul 7, 2024, 7:35 AM IST
ਫ਼ਿਰੋਜ਼ਪੁਰ ਵਿਖੇ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਦੇ ਲੱਖਾਂ ਦਾਅਵੇ ਕਰਦੀ ਹੈ ਪਰ ਕਿਤੇ ਨਾ ਕਿਤੇ ਲੁਟੇਰਿਆਂ ਦੇ ਮਨਾਂ 'ਚ ਪੁਲਿਸ ਦਾ ਕੋਈ ਖੌਫ਼ ਨਹੀਂ ਹੈ। ਮਾਮਲਾ ਫ਼ਿਰੋਜ਼ਪੁਰ ਸ਼ਹਿਰ ਦੀ ਸੋਢੀ ਇੰਦਰ ਸਿੰਘ ਵਾਲੀ ਗਲੀ ਦਾ ਹੈ। ਜਿਥੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਗਲੀ ਵਿੱਚੋਂ ਲੰਘ ਰਹੀਆਂ ਦੋ ਲੜਕੀਆਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਲੁਟੇਰਿਆਂ ਨੇ ਲੜਕੀ ਦਾ ਬੈਗ ਖੋਹ ਲਿਆ ਤੇ ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤੇ ਬੈਗ ਨੂੰ ਫੜ ਕੇ ਰੱਖਿਆ ਤਾਂ ਉਹ ਲੜਕੀ ਨੂੰ ਮੋਟਰਸਾਈਕਲ ਦੇ ਪਿਛੇ ਘੜੀਸ ਦੇ ਕਾਫ਼ੀ ਦੂਰ ਤੱਕ ਲੈ ਗਏ। ਜਿਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਉਧਰ ਇਸ ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਵਪਾਰ ਮੰਡਲ ਦੇ ਮੀਤ ਪ੍ਰਧਾਨ ਬੰਟੀ ਬਜਾਜ ਨੇ ਕਿਹਾ ਕਿ ਫ਼ਿਰੋਜ਼ਪੁਰ ਵਿੱਚ ਵੱਧ ਰਹੀਆਂ ਇਸ ਵਾਰਦਾਤਾਂ ਨੂੰ ਲੈ ਕੇ ਚੋਰਾਂ ਅਤੇ ਲੁਟੇਰਿਆਂ ਨੂੰ ਫੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ ਅਤੇ ਪੁਲਿਸ ਨੂੰ ਸਮਾਂ ਰਹਿੰਦੇ ਨੱਥ ਪਾਉਣੀ ਚਾਹੀਦੀ ਹੈ।