ਆੜਤੀਏ ਦੇ ਕਰਜ਼ੇ ਤੋਂ ਤੰਗ ਹੋਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ ਕੀਤੀ ਕੋਸ਼ਿਸ਼ - farmer committed suicide - FARMER COMMITTED SUICIDE
Published : Apr 27, 2024, 10:04 PM IST
ਫਰੀਦਕੋਟ : ਅੱਜ ਸਵੇਰੇ-ਸਵੇਰੇ ਇੱਕ ਕਿਸਾਨ ਵੱਲੋਂ ਕਥਿਤ ਆੜਤੀਏ ਦੇ ਕਰਜ਼ੇ ਤੋ ਤੰਗ ਆ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਉਸਨੇ ਫੇਸਬੁੱਕ ਤੇ ਲਾਈਵ ਹੋ ਕੇ ਆੜਤੀਏ ਤੇ ਨਜ਼ਾਇਜ਼ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਜਿਸ ਤੋਂ ਬਾਅਦ ਖੁਦ ਦਵਾਈ ਪੀ ਕੇ ਆਤਮਹੱਤਿਆ ਕਰਨ ਦੀ ਗੱਲ ਕਹੀ ਗਈ ਹੈ। ਇਹ ਪਤਾ ਲੱਗਣ ਤੇ ਨਾਜ਼ੁਕ ਹਾਲਤ 'ਚ ਜਿਸ ਨੂੰ ਕਿ ਪਿੰਡ ਭਗਤੂਆਣਾ ਦੇ ਲੋਕਾਂ ਨੇ ਚੁੱਕ ਕੇ ਜੈਤੋ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਦਵਾਈ ਪੀਣ ਵਾਲੇ ਗੁਰਪ੍ਰੀਤ ਸਿੰਘ ਦੇ ਪਾਇਪਾਂ ਨਾਲ ਦਵਾਈ ਕੱਢੀ ਗਈ। ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ। ਫਿਲਹਾਲ ਕਿਸਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ, ਪਿਛਲੇ ਦੋ ਦਿਨਾਂ ਤੋਂ ਘਰ ਨਾ ਪਹੁੰਚਣ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਉਸ ਦੀ ਭਾਲ ਕਰ ਰਹੇ ਸਨ। ਪਰ ਅਚਾਨਕ ਅੱਜ ਸਵੇਰੇ ਪਤਾ ਲੱਗਾ ਕਿ ਉਸ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।