ਇੱਕ ਲੱਤ ਦੇ ਸਹਾਰੇ ਵੀ ਕਿਸਾਨੀ ਸੰਘਰਸ਼ 'ਚ ਸ਼ਾਮਿਲ ਹੋਣ ਲਈ ਪਹੁੰਚਿਆ ਸ਼ਖ਼ਸ, ਕਿਹਾ- ਬਗੈਰ ਜੰਗ ਜਿੱਤ ਨਹੀਂ ਕਰਾਂਗਾ ਘਰ ਵਾਪਸੀ
Published : Feb 13, 2024, 7:46 AM IST
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਟ੍ਰੈਕਟਰ ਟਰਾਲੀਆਂ ਰਾਹੀ ਕਾਫਲੇ ਬਣਾ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦੌਰਾਨ ਦਿਵਿਆਂਗ ਕਿਸਾਨ ਇਕਬਾਲ ਸਿੰਘ ਵੀ ਸੰਘਰਸ਼ ਵਿੱਚ ਵਿਖਾਈ ਦੇ ਰਿਹਾ ਹੈ। ਇਕਬਾਲ ਸਿੰਘ ਪਿੰਡ ਸੂਰੇਵਾਲਾ ਦਾ ਕਿਸਾਨ ਹੈ। ਇਕਬਾਲ ਅਨੁਸਾਰ ਉਹ ਪਹਿਲਾਂ ਵੀ ਛੇ ਮਹੀਨੇ ਦਿੱਲੀ ਸੰਘਰਸ਼ ਦੌਰਾਨ ਸ਼ਾਮਿਲ ਰਿਹਾ ਸੀ। ਇਸ ਵਾਰ ਵੀ ਉਹ ਘਰ ਕਹਿ ਕੇ ਆਇਆ ਕਿ ਜਦ ਤੱਕ ਸੰਘਰਸ਼ ਵਿੱਚ ਜਿੱਤ ਨਹੀਂ ਹੁੰਦੀ ਵਾਪਸ ਨਹੀਂ ਮੁੜੇਗਾ। ਇਕਬਾਲ ਕਹਿੰਦਾ ਕਿ ਭਾਵੇਂ ਉਸ ਦੀ ਇਕ ਲੱਤ ਨਹੀਂ ਉਹ ਫੌੜੀ ਦੇ ਸਹਾਰੇ ਤੁਰਦਾ ਹੈ ਪਰ ਆਪਣੇ ਹੱਕਾਂ ਲਈ ਸੰਘਰਸ਼ ਦੌਰਾਨ ਉਸ ਲਈ ਦਿੱਲੀ ਦੂਰ ਨਹੀਂ ਹੈ। ਘਰ ਵਿੱਚ ਦੋ ਭਰਾ ਹੋਰ ਹਨ ਅਤੇ ਉਹ ਵੀ ਖੇਤੀਬਾੜੀ ਕਰਦੇ ਹਨ। ਉਹ ਘਰ ਕਹਿ ਕੇ ਆਇਆ ਕਿ ਸੰਘਰਸ਼ ਵਿੱਚ ਜਦ ਤੱਕ ਜਿੱਤ ਨਹੀਂ ਹੁੰਦੀ ਉਹ ਪਿੰਡ ਵਿੱਚ ਵਾਪਸ ਨਹੀਂ ਮੁੜੇਗਾ।