ਪੰਜਾਬ

punjab

ETV Bharat / videos

15 ਅਗਸਤ 1947 'ਚ ਹੋਈ ਵੰਡ ਦੌਰਾਨ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆਏ ਬਜ਼ੁਰਗ ਨੇ ਪੁਰਾਣੀਆਂ ਯਾਦਾਂ ਕੀਤੀਆਂ ਸਾਝੀਆਂ - Partition of 1947

By ETV Bharat Punjabi Team

Published : Aug 14, 2024, 9:24 PM IST

ਅੰਮ੍ਰਿਤਸਰ: 1947 ਵਿੱਚ ਹੋਈ ਦੇਸ਼ ਦੀ ਵੰਡ ਦਾ ਦਰਦ ਹਰਭਜਨ ਸਿੰਘ ਨੇ ਆਪਣੇ ਪਿੰਡੇ 'ਤੇ ਹੰਢਾਇਆ ਹੈ। ਹਰਭਜਨ ਸਿੰਘ ਉਸ ਸਮੇਂ 10 ਸਾਲ ਦੇ ਸੀ ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ, ਉਸ ਸਮੇਂ ਹਰਭਜਨ ਸਿੰਘ ਆਪਣੇ ਪਰਿਵਾਰ ਨਾਲ 250 ਦੇ ਕਰੀਬ ਗੱਡਿਆਂ ਦਾ ਕਾਫਲੇ 'ਤੇ ਆਪਣੇ ਪੁਰਾਣੇ ਪਿੰਡ ਤੋਂ ਭਾਰਤ ਆ ਕੇ ਵਸੇ ਸੀ। ਇਸ ਮੌਕੇ ਹਰਭਜਨ ਸਿੰਘ ਨੇ ਗੱਲਬਾਤ ਕਰਦੇ ਹੋਏ ਆਪਣਾ ਦਰਦ ਬਿਆਨ ਕੀਤਾ ਅਤੇ ਦੱਸਿਆ ਕਿ ਕਿਨਾਂ ਹਾਲਾਤਾਂ ਵਿੱਚ ਉਹ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆ ਕੇ ਵਸੇ ਸਨ। ਉਨ੍ਹਾਂ ਕਿਹਾ ਕਿ ਅੱਜ ਵੀ ਉਨ੍ਹਾਂ ਦਾ ਦਿਲ ਕਰਦਾ ਹੈ ਕਿ ਉਹ ਆਪਣੇ ਪੁਰਾਣੇ ਪਿੰਡ ਪਾਕਿਸਤਾਨ ਵਿੱਚ ਜਾ ਕੇ ਉਸ ਮਿੱਟੀ ਨੂੰ ਦੇਖ ਸਕਣ ਪਰ ਅੱਜ ਹਲਾਤ ਅਤੇ ਸਿਹਤ ਇਜਾਜ਼ਤ ਨਹੀਂ ਦਿੰਦੀ ਕਿ ਉਹ ਪਾਕਿਸਤਾਨ ਜਾ ਕੇ ਆਪਣਾ ਪੁਰਾਣਾ ਪਿੰਡ ਦੇਖ ਸਕਣ।

ABOUT THE AUTHOR

...view details