ਤਰਨ ਤਾਰਨ ਦੇ ਪਿੰਡ ਰਾਜੋਕੇ ਤੋਂ ਡਰੋਨ ਅਤੇ ਹੈਰੋਇਨ ਬਰਾਮਦ, ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ - ਡਰੋਨ ਕਵਾਡਕਾਪਟਰ
Published : Feb 2, 2024, 9:40 PM IST
ਤਰਨਤਾਰਨ ਦੇ ਪਿੰਡ ਰਾਜੋਕੇ ਦੇ ਖੇਤਾਂ ਵਿੱਚੋ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਦੁਪਿਹਰ 3.30 ਦੇ ਕਰੀਬ ਪਲੋਅ ਪੱਤੀ ਰਾਜੋਕੇ ਨੇੜੇ ਡਰੋਨ ਗਤੀਵਿਧੀ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਾਝੇ ਤਲਾਸ਼ੀ ਅਭਿਆਨ ਦੌਰਾਨ ਕੰਡਿਆਲੀ ਤਾਰ ਤੋਂ 10 ਮੀਟਰ ਦੂਰ ਥਾਣਾ ਖਾਲੜਾ ਦੇ ਖੇਤਰ ਤੋਂ ਡਰੋਨ ਅਤੇ 476 ਗ੍ਰਾਮ ਹੈਰੋਇਨ ਜੋ ਪੈਕਿੰਗ ਟੇਪ ਸਮੇਤ ਬਰਾਮਦ ਹੋਈ ਹੈ।ਬਰਾਮਦ ਹੋਇਆ ਡਰੋਨ ਕਵਾਡਕਾਪਟਰ DJI Mavic ਕਲਾਸਿਕ 3 ਹੈ ਜੋ ਚੀਨ ਵਿੱਚ ਬਣਿਆ ਹੋਇਆ ਹੈ। ਪੰਜਾਬ ਅਤੇ ਬੀਐਸਐਫ ਵੱਲੋਂ ਅਸਲ ਮੁਲਜ਼ਮਾਂ ਦੀ ਪਛਾਣ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।