ਪਿੰਡ ਵੜਿੰਗ ਦੇ ਅੱਡੇ 'ਤੇ ਬੱਸਾਂ ਨਾ ਰੁਕਣ ਤੋਂ ਅੱਕੇ ਲੋਕਾਂ ਨੇ ਬੱਸਾਂ ਨੂੰ ਰੋਕ-ਰੋਕ ਦਿੱਤੀ ਚਿਤਾਵਨੀ, ਕਿਹਾ... - people warned bus drivers
Published : Feb 18, 2024, 11:32 AM IST
ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਦੇ ਵਿੱਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਾਈਵੇਟ ਬੱਸਾਂ ਰੋਕੀਆਂ ਤੇ ਪਿੰਡ ਵਿੱਚ ਬੱਸ ਰੋਕ ਕੇ ਸਵਾਰੀ ਚੜਾਉਣ ਤੇ ਉਤਾਰਨ ਦੇ ਲਈ ਸਮਝਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਫੀ ਸਮੇਂ ਤੋਂ ਸਾਡੀ ਮੰਗ ਹੈ ਕੀ ਪਿੰਡ ਦੇ ਵਿੱਚ ਬੱਸ ਰੁਕ ਕੇ ਜਾਣੀ ਚਾਹੀਦੀ ਹੈ। ਇਸ ਪਿੰਡ ਦੇ ਵਿੱਚ ਸਰਕਾਰੀ ਬੱਸਾਂ ਤਾਂ ਹੁਣ ਰੁਕਣ ਲੱਗੀਆਂ ਪਰ ਪ੍ਰਾਈਵੇਟ ਬੱਸਾਂ ਰੁਕ ਕੇ ਨਹੀਂ ਜਾਂਦੀਆਂ। ਜਿਸ ਕਾਰਨ ਲੋਕਾਂ ਨੂੰ ਆਉਣ ਜਾਣ 'ਚ ਮੁਸ਼ਕਿਲ ਹੁੰਦੀ ਹੈ ਤੇ ਇਹ ਮੰਗ ਸਾਡੀ ਕਾਫੀ ਸਮੇਂ ਤੋਂ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰੀ ਬੱਸਾਂ ਵੀ ਰੁਕ ਕੇ ਨਹੀਂ ਜਾਂਦੀਆਂ ਸਨ ਤੇ ਇਸ ਬਾਬਤ ਡਿਪੂ ਦੇ ਜੀਐਮ ਨੂੰ ਲਿਖ ਕੇ ਦਿੱਤਾ ਗਿਆ, ਜਿਸ ਤੋਂ ਬਾਅਦ ਸਰਕਾਰੀ ਬੱਸਾਂ ਤਾਂ ਪਿੰਡ ਵਿੱਚੋਂ ਸਵਾਰੀਆਂ ਚੜਾਉਣ ਤੇ ਉਤਾਰਨ ਲੱਗੀਆਂ ਪਰ ਪ੍ਰਾਈਵੇਟ ਬੱਸਾਂ ਰੁਕ ਕੇ ਨਹੀਂ ਜਾਂਦੀਆਂ। ਇਸ ਲਈ ਅੱਜ ਸਾਰਾ ਪਿੰਡ ਇਕੱਠਾ ਹੋਇਆ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਇੱਕ ਵਾਰ ਲਿਖ ਕੇ ਦੇ ਦਿੱਤਾ ਹੈ ਕਿ ਪਿੰਡ ਦੇ ਵਿੱਚ ਬੱਸਾਂ ਰੁੱਕ ਕੇ ਜ਼ਰੂਰ ਜਾਣੀ ਚਾਹੀਦੀਆਂ ਹਨ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪਿੰਡ ਵਾਸੀਆਂ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਬੱਸਾਂ ਦੀ ਭੰਨ ਤੋੜ ਹੁੰਦੀ ਹੈ ਤਾਂ ਇਸ ਦੀ ਜਿੰਮੇਵਾਰੀ ਬੱਸ ਚਾਲਕਾਂ ਦੀ ਖੁਦ ਦੀ ਹੋਵੇਗੀ।