ਪੋਲੀਓ ਗ੍ਰਸਤ ਹੁੰਦੇ ਹੋਏ ਵੀ ਅੰਮ੍ਰਿਤਸਰ ਦੀ ਸਾਕਸ਼ੀ ਖੋਖਰ ਨੇ ਪੇਸ਼ ਕੀਤੀ ਹੌਂਸਲੇ ਦੀ ਵੱਖਰੀ ਮਿਸਾਲ - Sakshi Khokhar of Amritsar - SAKSHI KHOKHAR OF AMRITSAR
Published : Apr 25, 2024, 11:50 AM IST
ਅੰਮ੍ਰਿਤਸਰ: ਅੱਜ ਜਿਥੇ ਹਰ ਕੋਈ ਛੋਟੀ ਛੋਟੀ ਗੱਲ ਨੂੰ ਲੈਕੇ ਹਿੰਮਤ ਹਾਰ ਜਾਂਦਾ ਹੈ ਉਥੇ ਹੀ ਅੰਮ੍ਰਿਤਸਰ ਦੀ ਸਾਕਸ਼ੀ ਖੋਖਰ ਅੱਜ ਦੇ ਸਮਾਜ ਲਈ ਇੱਕ ਮਿਸਾਲ ਪੈਦਾ ਕਰਨ ਵਾਲੀ ਹੌਣਹਾਰ ਔਰਤ ਵੱਜੋਂ ਜਾਣੀ ਜਾਵੇਗੀ। ਦਰਅਸਲ ਅੰਮ੍ਰਿਤਸਰ ਦੀ ਸਾਕਸ਼ੀ ਖੋਖਰ ਨਾਮ ਦੀ ਲੜਕੀ ਜੋ ਚਾਹੇ ਸ਼ਾਰੀਰਿਕ ਪਖੋ ਅੰਪਗ ਹੈ ਪਰ ਮਾਨਸਿਕ ਪਖੋਂ ਆਮ ਇਨਸਾਨ ਤੋਂ ਵੀ ਵੱਧ ਹੌਣਹਾਰ ਹੈ। ਸਾਕਸ਼ੀ ਖੋਖਰ ਨੇ ਆਪਣੀ ਜਿੰਦਗੀ ਦੀ ਸਘਰੰਸ਼ ਦੀ ਕਹਾਣੀ 'ਤੇ ਚਾਨਣ ਪਾਉਂਦਿਆ ਦੱਸਿਆ ਕਿ ਉਸ ਨੂੰ ਬਚਪਨ ਵਿੱਚ ਪੋਲੀਓ ਦੀ ਦਵਾਈ ਰਿਐਕਸ਼ਨ ਕਰਨ ਨਾਲ ਪੋਲਿਉ ਹੋ ਗਿਆ ਸੀ, ਪਰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਕਦੇ ਇਹ ਮਹਿਸੂਸ ਨਹੀ ਹੋਣ ਦਿੱਤਾ ਕਿ ਉਹ ਪੋਲਿਉ ਗ੍ਰਸਤ ਹੈ। ਸਗੋਂ ਪਰਿਵਾਰ ਵਿੱਚ ਰਹਿੰਦਿਆ,ਪੜਦਿਆਂ ਅਤੇ ਸਮਾਜ ਵਿੱਚ ਵਿਚਰਦਿਆਂ ਉਸ ਨੂੰ ਕਦੇ ਮਹਿਸੂਸ ਹੀ ਨਹੀ ਹੌਣ ਦਿਤਾ ਕਿ ਉਹ ਅਪਾਹਿਜ ਹੈ। ਜਿਸ ਦੇ ਚੱਲਦੇ ਉਸ ਨੂੰ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਕਦੇ ਵੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਿਆ। ਜਿਸਦੇ ਚੱਲਦੇ ਅੱਜ ਉਹ ਇੱਕ ਬੁਟੀਕ, ਫੈਸ਼ਨ ਡ੍ਰੇਸਿੰਗ ਅਤੇ ਬਤੌਰ ਸਾਇਕੇਟਰਿਸਟ ਚੰਗਾ ਨਾਮ ਕਮਾ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਹੈ ਅਤੇ ਅਗਾਂਹ ਹੋਰ ਵੀ ਮੁਕਾਮ ਹਾਸਲ ਕਰਨ ਦੀ ਸਮਰਥਾ ਰੱਖਦੀ ਹੈ।