2024 ਦੀਆਂ ਵੋਟਾਂ 'ਚ ਕਿਸ ਡੇਰੇ ਦਾ ਸਭ ਤੋਂ ਵੱਧ ਪ੍ਰਭਾਵ ਪਵੇਗਾ? ਵੇਖੋ ਈਟੀਵੀ ਦੀ ਖਾਸ ਰਿਪੋਰਟ... - Lok Sabha Election 2024 - LOK SABHA ELECTION 2024
Published : May 30, 2024, 3:18 PM IST
ਲੋਕ ਸਭਾ ਚੋਣਾਂ 2024 ਜਿੱਥੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਇਹਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਜੋੜ ਤੋੜ ਦੀ ਰਾਜਨੀਤੀ ਜਾਰੀ ਹੈ , ਉੱਥੇ ਹੀ ਸਿਆਸੀ ਲੋਕਾਂ ਵੱਲੋਂ ਡੇਰਿਆਂ ਨਾਲ ਜੁੜੇ ਹੋਏ ਵੋਟ ਬੈਂਕ ਨੂੰ ਹਾਸਿਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ’ਚ ਡੇਰਿਆਂ ਦਾ ਵੱਡਾ ਪ੍ਰਭਾਵ ਹੈ। ਇਨ੍ਹਾਂ ਦਾ ਸੂਬੇ ਦੀ ਸਿਆਸਤ ’ਤੇ ਪ੍ਰਭਾਵ ਨਿੱਤ ਵੱਧਦਾ ਜਾ ਰਿਹਾ ਹੈ। ਇਸ ਵਾਰ ਰਵਾਇਤੀ ਪਾਰਟੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ, ਕਿਸਾਨ ਮੋਰਚਾ ਤੇ ਬਗ਼ਾਵਤਾਂ ਨੇ ਪੰਜਾਬ ਦੇ ਚੋਣ ਮੁਕਾਬਲਿਆਂ ਨੂੰ ਕਾਫ਼ੀ ਦਿਲਚਸਪ ਬਣਾ ਦਿੱਤਾ ਹੈ।ਸ਼ਾਇਦ ਇਸੇ ਲਈ ਐਤਕੀਂ ਕਿਸੇ ਡੇਰੇ ਨੇ ਹਾਲੇ ਤੱਕ ਆਪਣੇ ਸਿਆਸੀ ਪੱਤੇ ਨਹੀਂ ਖੋਲ੍ਹੇ।