ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਪਾਰਟੀ ਛੱਡਣ ਲਈ ਮੰਨੀ ਆਪਣੀ ਗਲਤੀ, ਸੁਣੋ ਅੱਗੇ ਕੀ ਕਿਹਾ... - FORMER CONGRESS MLA FROM DHURI
Published : Nov 27, 2024, 11:07 PM IST
ਸੰਗਰੂਰ: ਸੰਗਰੂਰ ਦੇ ਧੁਰੀ ਤੋਂ ਰਹੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੁਆਰਾ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੀ ਗਲਤੀ ਨੂੰ ਮੰਨਦੇ ਹੋਏ ਕਿਹਾ ਕਿ ਕਾਂਗਰਸ ਛੱਡਣਾ ਉਨ੍ਹਾਂ ਦੀ ਗਲਤੀ ਸੀ। ਇਸ ਗੱਲ ਦਾ ਅਹਿਸਾਸ ਦਲਬੀਰ ਸਿੰਘ ਗੋਲਡੀ ਨੂੰ ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਹੋ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਕਿ ਮੇਰੀ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੀ ਕਦਰ ਨਹੀਂ ਹੈ, ਕਾਂਗਰਸ ਛੱਡ ਕੇ ਜਾਣਾ ਮੇਰੀ ਇੱਕ ਸਭ ਤੋਂ ਵੱਡੀ ਗਲਤੀ ਸੀ, ਜਿਸ ਦਾ ਭਗਤਾਨ ਮੈਂ ਹੁਣ ਤੱਕ ਕਰ ਰਿਹਾ ਹਾਂ। ਪੱਤਰਕਾਰਾਂ ਨਾਲ ਗੱਲ ਕਰਦੇ ਹੋ ਦਲਬੀਰ ਸਿੰਘ ਗੋਲਡੀ ਨੇ ਕਿਹਾ ਕਿ ਮੇਰੇ ਤੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ ਸੀ ਜੋ ਮੈਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਚਲਾ ਗਿਆ ਪਰ ਹੁਣ ਮੈਂ ਕਾਂਗਰਸ ਨੂੰ ਦੁਬਾਰੇ ਮੁੜ ਵਾਪਸੀ ਕਰਾਂਗਾ, ਆਪਣੀ ਮਾਂ ਪਾਰਟੀ ਦੇ ਵਾਪਸ ਜਾਣ ਗੱਲ ਚੱਲ ਰਹੀ ਹੈ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਮੇਰੇ ਜਲਦ ਤੋਂ ਜਲਦ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਹੋ ਜਾਵੇਗੀ।