ਪੰਜਾਬ

punjab

ETV Bharat / videos

ਫਿਰੋਜ਼ਪੁਰ 'ਚ ਸ਼ਖ਼ਸ ਦਾ ਬੇਰਹਿਮੀ ਨਾਲ ਕਤਲ, ਨਜਾਇਜ਼ ਸਬੰਧ ਦੱਸੇ ਜਾ ਰਹੇ ਨੇ ਕਤਲ ਦੀ ਵਜ੍ਹਾ - BRUTALLY KILLED A PERSON

By ETV Bharat Punjabi Team

Published : Oct 14, 2024, 4:37 PM IST

ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਬਹਿਕ ਪਿਛਾੜੀਆਂ ਦੇ ਰਹਿਣ ਵਾਲੇ ਹਾਕਮ ਸਿੰਘ ਦਾ ਇੱਕ ਔਰਤ ਨਾਲ ਨਜਾਇਜ਼ ਸਬੰਧਾਂ ਦੇ ਚੱਲਦਿਆਂ ਕਤਲ ਕਰ ਦਿੱਤਾ ਗਿਆ। ਇਹ ਕਤਲ ਮਹਿਲਾ ਦੇ ਪਤੀ ਦੇ ਵੱਲੋਂ ਹੀ ਕੀਤਾ ਗਿਆ ਹੈ। ਮੁਲਜ਼ਮ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਪਰੇਸ਼ਾਨ ਸੀ ਅਤੇ ਉਸ ਨੇ ਕਈ ਵਾਰ ਆਪਣੀ ਪਤਨੀ ਦੇ ਪ੍ਰੇਮੀ ਨੂੰ ਵਰਜਿਆ ਵੀ ਸੀ ਪਰ ਉਹ ਫਿਰ ਵੀ ਉਸ ਦੀ ਪਤਨੀ ਦੇ ਨਾਲ ਨਜਾਇਜ਼ ਸਬੰਧ ਬਣਾਉਂਦਾ ਰਿਹਾ। ਇਸ ਤੋਂ ਬਾਅਦ ਮੌਕਾ ਮਿਲਣ ਉੱਤੇ ਮਹਿਲਾ ਦੇ ਪਤੀ ਨੇ ਇਸ ਕਤਲ ਦੀ ਵਾਰਦਾਤ ਨੂੰ ਤੇਜ਼ਧਾਰ ਹਥਿਆਰ ਨਾਲ ਅੰਜਾਮ ਦਿੱਤਾ। ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 
 

ABOUT THE AUTHOR

...view details