ਭਾਜਪਾ ਆਗੂ ਸੁਖਵਿੰਦਰ ਬਿੰਦਰਾ ਨੂੰ ਪੁਲਿਸ ਹਿਰਾਸਤ ਵਿੱਚ ਲਿਆ, ਜਿਪਸੀ ਦਾ ਨੰਬਰ ਜਾਲੀ ਮਿਲਣ 'ਤੇ ਹੋਇਆ ਸੀ ਮਾਮਲਾ ਦਰਜ - ਭਾਜਪਾ ਆਗੂ ਸੁਖਵਿੰਦਰ ਬਿੰਦਰਾ
Published : Feb 23, 2024, 9:23 PM IST
ਲੁਧਿਆਣਾ ਤੋਂ ਭਾਜਪਾ ਆਗੂ ਸੁਖਵਿੰਦਰ ਬਿੰਦਰਾ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਬਿੰਦਰਾ ਦੀ ਸੁਰੱਖਿਆ ਵਿੱਚ ਤੈਨਾਤ ਜਿਪਸੀ ਦਾ ਨੰਬਰ ਜਾਲੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਅਤੇ ਜਿਪਸੀ ਵੀ ਜ਼ਬਤ ਕੀਤੀ ਸੀ। ਅੱਜ ਯਾਨੀ ਸ਼ੁੱਕਰਵਾਰ ਨੂੰ ਬਿੰਦਰਾ ਨੂੰ ਲੁਧਿਆਣਾ ਪੁਲਿਸ ਨੇ ਹਿਰਾਸਤ ਵਿੱਚ ਲੈਕੇ ਦੁਗਰੀ ਪੁਲਿਸ ਸਟੇਸ਼ਨ ਲਿਆਂਦਾ ਗਿਆ। ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਪੁਲਿਸ ਸਟੇਸ਼ਨ ਦੁਗਰੀ ਦੇ ਬਾਹਰ ਬਿੰਦਰਾ ਦੇ ਪਰਿਵਾਰਕ ਮੈਂਬਰ ਅਤੇ ਭਾਜਪਾ ਦੇ ਹੋਰ ਆਗੂ ਵੀ ਜੁਟੇ। ਫਿਲਹਾਲ, ਪੁਲਿਸ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਸਟੇਸ਼ਨ ਦੁਗਰੀ ਦੇ ਦਰਵਾਜ਼ੇ ਵੀ ਪੁਲਿਸ ਨੇ ਬੰਦ ਕਰ ਦਿੱਤੇ। ਇਹ ਮਾਮਲਾ ਪੁਲਿਸ ਚੌਂਕੀ ਸ਼ਹੀਦ ਭਗਤ ਸਿੰਘ ਨਗਰ ਹੈ। ਚੌਂਕੀ ਇੰਜਾਰਜ ਬਿਨਾਂ ਕੈਮਰੇ ਦੇ ਅੱਗੇ ਬੋਲਦਿਆਂ ਕਿਹਾ ਕੱਲ੍ਹ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ।