ਪੰਜਾਬ

punjab

ETV Bharat / videos

ਗੁਰੂਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਅਤੇ ਆਟੋ ਚਾਲਕ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ - Police arrested the women - POLICE ARRESTED THE WOMEN

By ETV Bharat Punjabi Team

Published : Jun 10, 2024, 7:26 PM IST

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿਖੇ ਗੁਰਦੁਆਰਾ ਜੰਡਾਲੀਸਰ ਸਾਹਿਬ ਵਿੱਚ ਬੀਤੇ ਦਿਨੀ ਲੰਗਰ ਛਕਣ ਆਈਆਂ ਔਰਤਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਨੌ ਔਰਤਾਂ ਅਤੇ ਇੱਕ ਆਟੋ ਚਾਲਕ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਮਾਲ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਬਠਿੰਡਾ ਵਿਖੇ 9 ਔਰਤਾਂ ਵੱਲੋਂ ਚੋਰੀ ਕੀਤੇ ਜਾਣ ਦੀ ਇਤਲਾਹ ਮਿਲੀ ਸੀ। ਇਹ ਗਿਰੋਹ ਰਾਤ ਸਮੇਂ ਵਹੀਕਲਾਂ ਉੱਤੇ ਆਪਣੇ ਮਰਦ ਸਾਥੀਆਂ ਨਾਲ ਛੁਪਾ ਕੇ ਰੱਖਿਆ ਹੋਇਆ ਸਮਾਨ ਚੁੱਕ ਕੇ ਲੈ ਜਾਂਦਾ ਹੈ ਅਤੇ ਅੱਗੇ ਵੇਚ ਕੇ ਖੁਰਦ ਬੁਰਦ ਕਰ ਦਿੰਦਾ ਹੈ। ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਇੱਕ ਆਟੋ ਰਿਕਸ਼ਾ ਵਿੱਚ ਸਵਾਰ 9 ਔਰਤਾਂ ਸਣੇ ਆਟੋ ਚਾਲਕ ਨੂੰ ਗ੍ਰਿਫਤਾਰ ਕੀਤਾ ਜਿਨਾਂ ਤੋਂ ਚੋਰੀ ਕੀਤਾ ਹੋਇਆ ਸਮਾਨ ਬਰਾਮਦ ਕੀਤਾ ਗਿਆ। ਮੁਲਜ਼ਮਾਂ ਨੂੰ ਅਦਾਲਤ ਵਿਖੇ ਪੇਸ਼ ਕੀਤਾ ਜਾ ਰਿਹਾ ਹੈ, ਇਨ੍ਹਾਂ ਪਾਸੋਂ ਹੋਰ ਵੀ ਚੋਰੀ ਕੀਤੇ ਹੋਏ ਸਮਾਨ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।
 

ABOUT THE AUTHOR

...view details