ਬਠਿੰਡਾ ਪੁਲਿਸ ਨੇ 4 ਮਾਰੂ ਹਥਿਆਰਾਂ ਸਮੇਤ ਸ਼ਖ਼ਸ ਕੀਤਾ ਕਾਬੂ, ਗੁਪਤ ਸੂਚਨਾ ਦੇ ਅਧਾਰ ਉੱਤੇ ਹੋਈ ਕਾਰਵਾਈ - Bathinda Police ACTION - BATHINDA POLICE ACTION
Published : Jul 5, 2024, 5:11 PM IST
ਬਠਿੰਡਾ ਦੇ ਸੀਆਈਏ ਸਟਾਫ ਨੇ ਨਜਾਇਜ਼ ਅਸਲੇ ਨਾਲ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐਸਪੀ ਡੀ ਅਜੇ ਗਾਂਧੀ ਨੇ ਦੱਸਿਆ ਕਿ ਸੀ.ਆਈ.ਸਟਾਫ-2 ਬਠਿੰਡਾ ਦੀ ਟੀਮ ਨੂੰ ਦੌਰਾਨ ਏ ਗਸ਼ਤ ਗੁਪਤ ਸੂਚਨਾ ਮਿਲੀ। ਇਸ ਤੋਂ ਬਾਅਦ ਨੇ ਟੀਮ ਨੇ ਐਕਸ਼ਨ ਕਰਦਿਆਂ ਮੁਲਜ਼ਮ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਿਕ ਮੁਲਜ਼ਮ ਕੋਲੋਂ 3 ਪਿਸਤੌਲ ਅਤੇ ਦੇਸੀ ਕੱਟਾ 12 ਬੋਰ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਅਮ੍ਰਿਤਪਾਲ ਸਿੰਘ ਉਰਫ ਅਕਾਸ਼ ਹਰਿਆਣਾ ਜਾਂ ਬਾਹਰਲੀਆ ਸਟੇਟਾਂ ਤੋ ਗੈਰ ਕਾਨੂੰਨੀ ਅਸਲਾ ਲਿਆ ਕੇ ਪੰਜਾਬ ਵਿੱਚ ਮਾੜੇ ਅਨਸਰਾਂ ਨੂੰ ਵੇਚਦਾ ਹੈ, ਜਿਸ ਨੂੰ ਮਤੀਦਾਸ ਨਗਰ ਨੇੜੇ ਪੁਲ ਸੂਆ ਦੇ ਨਾਲ ਜਾਂਦੀ ਪੱਕੀ ਸੜਕ ਤੋ ਕਾਬੂ ਕੀਤਾ ਗਿਆ ਹੈ।