ਪੁਲਿਸ ਵੱਲੋਂ ਭਾਰੀ ਮਾਤਰਾ 'ਚ ਨਸ਼ੇ ਦੀ ਖੇਪ ਬਰਾਮਦ, ਲੱਖਾਂ ਦੀ ਨਗਦੀ ਦੇ ਨਾਲ ਦੋ ਮੁਲਜ਼ਮ ਕੀਤੇ ਕਾਬੂ - TWO ACCUSED ARRESTED
Published : Nov 26, 2024, 5:05 PM IST
ਸੰਗਰੂਰ : ਪੰਜਾਬ ਦੇ ਵਿੱਚ ਵੱਧਦੇ ਨਸ਼ੇ ਨੂੰ ਦੇਖਦੇ ਹੋਏ ਪੁਲਿਸ ਆਪਣਾ ਕੰਮ ਲਗਾਤਾਰ ਕਰ ਰਹੀ ਹੈ ਅਤੇ ਜੇਕਰ ਨਸ਼ੇ ਵੇਚਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੁਲਿਸ ਉਨ੍ਹਾਂ ਉੱਤੇ ਸ਼ਿਕੰਜਾ ਕਸਣ ਦੀ ਕੋਸ਼ਿਸ਼ ਕਰ ਰਹੀ ਹੈ। ਸੰਗਰੂਰ ਦੇ ਐਸਐਸਪੀ ਸਤਿੰਦਰ ਸਰਤਾਜ ਦੇ ਵੱਲੋਂ ਨਸ਼ਾ ਤਸਕਰਾਂ ਦੇ ਉੱਤੇ ਸ਼ਿਕੰਜਾ ਕਸਿਆ ਗਿਆ ਹੈ। ਇਸੇ ਕਾਰਵਾਈ ਦੇ ਤਹਿਤ ਧੂਰੀ ਦੇ ਲਾਗੇ ਸ਼ੇਰਪੁਰ ਵਿਖੇ ਦੋ ਮੁਲਜ਼ਮ ਜਿੰਨਾਂ ਦਾ ਨਾਮ ਦਵਿੰਦਰ ਜਿਸ ਦੀ ਉਮਰ 26 ਸਾਲ ਹੈ ਅਤੇ ਹਰਦੀਪ ਜਿਸ ਦੀ ਉਮਰ 24 ਸਾਲ ਹੈ। ਸੰਗਰੂਰ ਪੁਲਿਸ ਨੂੰ ਮਿਲੀ ਸਫਲਤਾ ਧੂਰੀ ਦੇ ਲਾਗੇ ਸ਼ੇਰਪੁਰ ਵਿਖੇ ਦੋ ਮੁਲਜ਼ਮਾਂ ਨੂੰ ਭਾਰੀ ਮਾਤਰਾ ਦੇ ਵਿੱਚ ਨਸ਼ੇ ਦੇ ਨਾਲ ਬਰਾਮਦ ਕੀਤਾ ਹੈ। ਉੱਥੇ ਹੀ ਲੱਖਾਂ ਦੀ ਨਗਦੀ ਦੇ ਨਾਲ ਦੋਨੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਐਸਐਸਪੀ ਨੇ ਦੱਸਿਆ ਕਿ ਜਿਸ ਤਰ੍ਹਾਂ ਇਨ੍ਹਾਂ ਦੋਨਾਂ ਮੁਲਜ਼ਮਾਂ ਤੋਂ ਭਾਰੀ ਮਾਤਰਾ ਦੇ ਵਿੱਚ ਡਰੱਗ ਮਿਲੀ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਨੂੰ ਰਿਮਾਂਡ ਦੇ ਵਿੱਚ ਲੈ ਕੇ ਵੱਧ ਤੋਂ ਵੱਧ ਜਾਣਕਾਰੀ ਅਤੇ ਛਾਣਬੀਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਹੈ ਕਿ ਅੱਗੇ ਹੋਰ ਵੀ ਇਨ੍ਹਾਂ ਦੇ ਤਾਰ ਅੱਗੇ ਜੁੜੇ ਹੋਣਗੇ।