ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਦੀ ਅਗਵਾਈ 'ਚ ਕਰਵਾਇਆ ਗਿਆ ਸਲਾਨਾ ਬਰਸੀ ਸਮਾਗਮ - BABA KASHMIR SINGH BHURI WALE
Published : Oct 29, 2024, 2:03 PM IST
ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲੇ, ਸੰਤ ਬਾਬਾ ਨਾਮਦਾਨ ਸਿੰਘ ਜੀ ਭੂਰੀ ਵਾਲਿਆਂ ਦੀ ਸਲਾਨਾ ਯਾਦ ਵਿੱਚ ਸਲਾਨਾ ਬਰਸੀ ਸਮਾਗਮ ਡੇਰਾ ਕਾਰ ਸੇਵਾ ਸੰਤ ਬਾਬਾ ਭੂਰੀ ਵਾਲੇ ਜੀ ਨਿਰਮਲੇ ਤਪੋਬਨ, ਤਰਨ ਤਾਰਨ ਰੋਡ, ਵਿਖੇ ਜਥੇਦਾਰ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਦੀ ਦੇਖ ਰੇਖ ਵਿਚ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡਿਆ ਨੂੰ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਸੰਗਤਾਂ ਇੱਥੇ ਸਮਾਗਮ ਦੇ ਵਿੱਚ ਪਹੁੰਚੀਆਂ ਹਨ। ਸੰਗਤਾਂ ਨੂੰ ਜਲ ਪਾਣੀ ਤੇ ਗੁਰੂ ਦਾ ਲੰਗਰ ਛਕਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਹੁਣ ਗੁਰਮਤਿ ਦਾ ਪ੍ਰਚਾਰ ਵੀ ਹੁੰਦਾ ਹੈ ਅਤੇ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ। ਸੇਵਾ ਕਰਕੇ ਆਪਣਾ ਜੀਵਨ ਸਫਲ ਮਨਾਉਂਦੀਆਂ ਹਨ। ਇਹ ਪਰੰਪਰਾਵਾਂ ਮਰਿਆਦਾ ਹਮੇਸ਼ਾ ਚਲਦੀਆਂ ਰਹਿਣੀਆਂ ਹਨ, ਗੁਰੂ ਘਰ ਦੀ ਸੇਵਾ ਹੁੰਦੀ ਰਹਿਣੀ ਹੈ ਅਤੇ ਸੰਗਤਾਂ ਨੇ ਕਰਦੇ ਰਹਿਣਾ ਹੈ ।