ਪੰਜਾਬ ਵਿੱਚ ਅਵਾਰਾ ਕੁੱਤਿਆਂ ਦਾ ਵਧਿਆ ਆਤੰਕ, 80 ਸਾਲਾ ਬਜ਼ੁਰਗ ਤੇ ਕੁੱਤਿਆਂ ਨੇ ਕੀਤਾ ਹਮਲਾ - 80 year old man attacked by dogs - 80 YEAR OLD MAN ATTACKED BY DOGS
Published : Mar 27, 2024, 6:17 PM IST
ਤਰਨਤਾਰਨ: ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਰਾਣੀਵਲਾਹ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲਿਆ। ਇੱਕ 80 ਸਾਲਾ ਬਜ਼ੁਰਗ ਉੱਪਰ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਬਜ਼ੁਰਗ ਨੇ ਦੱਸਿਆ ਕਿ ਉਹ ਆੜਤ ਤੋਂ ਵਾਪਸ ਆਉਂਦੇ ਸਮੇਂ ਘਰ ਲਈ ਸਮਾਨ ਲੈ ਕੇ ਆ ਰਹੇ ਸਨ ਕਿ ਅਚਾਨਕ ਉਸ ਦੇ ਉੱਪਰ ਅਵਾਰਾ ਕੁੱਤਿਆਂ ਨੇ ਧਾਵਾ ਬੋਲ ਦਿੱਤਾ ਅਤੇ ਉਸ ਨੂੰ ਗੰਭੀਰ ਜਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਇੱਕ ਨੌਜਵਾਨ ਨੇ ਆਣ ਕੇ ਉਨ੍ਹਾਂ ਨੂੰ ਅਵਾਰਾ ਕੁੱਤਿਆਂ ਤੋਂ ਬਚਾਇਆ। ਰਾਣੀਵਲਾਹ ਪਿੰਡ ਵਿੱਚ ਰਹਿਣ ਵਾਲੇ ਬਾਪੂ ਸਵਰਨ ਸਿੰਘ ਨੂੰ ਕੁੱਤਿਆਂ ਦੇ ਵੱਢਣ ਤੋਂ ਬਾਅਦ 25 ਦੇ ਕਰੀਬ ਟਾਂਕੇ ਲੱਗੇ ਹਨ। ਬਜ਼ੁਰਗ ਦੀ ਉਮਰ ਕਰੀਬ 80 ਸਾਲ ਹੈ ਜਿਸ ਤੋਂ ਬਾਅਦ ਬਜ਼ੁਰਗ ਵੱਲੋਂ ਸਰਕਾਰ ਪਾਸੋਂ ਅਵਾਰਾ ਕੁੱਤਿਆਂ ਦਾ ਹੱਲ ਕੱਢਣ ਦੀ ਅਪੀਲ ਕੀਤੀ ਜਾ ਰਹੀ ਹੈ।