ਦਿਵਾਲੀ ਦੀ ਰਾਤ ਨੂੰ ਕਤਲ ਹੋਏ ਨੌਜਵਾਨ ਦੇ ਕੇਸ 'ਚ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਕਾਮਯਾਬੀ, ਦੋ ਮੁੱਖ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ - ਦਿਵਾਲੀ ਦੀ ਰਾਤ ਨੂੰ ਕਤਲ
Published : Feb 27, 2024, 11:59 AM IST
ਅੰਮ੍ਰਿਤਸਰ 'ਚ ਪਿਛਲੇ ਸਾਲ ਦਿਵਾਲੀ ਦੀ ਰਾਤ ਥਾਣਾ ਡੀ ਡਿਵੀਜ਼ਨ ਦੇ ਨਜ਼ਦੀਕ ਜੂਆ ਲੁੱਟਣ ਦੀ ਨੀਅਤ ਦੇ ਨਾਲ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋਈ ਸੀ ਅਤੇ ਇਸ ਦੌਰਾਨ 20 ਤੋਂ 25 ਗੋਲੀਆਂ ਵੀ ਚੱਲੀਆਂ ਸੀ। ਗੋਲੀ ਨਾਲ ਇੱਕ ਵਿਅਕਤੀ ਦੀ ਮੌਤ ਵੀ ਹੋਈ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਦੋ ਮੁੱਖ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿੱਚ ਡੀਸੀਪੀ ਸਿਟੀ ਡਾਕਟਰ ਪ੍ਰਗਿਆ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਪ੍ਰਮੋਦ ਕੁਮਾਰ ਉਰਫ ਲਾਡੀ ਅਤੇ ਸਿਮਰਨਜੀਤ ਸਿੰਘ ਉਰਫ ਸੈਮੀ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਦੋਨਾਂ ਦੇ ਕੋਲੋਂ ਦੋ ਪਿਸਤੋਲ 32 ਬੋਰ ਚਾਰ ਮੋਬਾਈਲ ਫੋਨ ਅਤੇ ਦੋ ਇੰਟਰਨੈਟ ਡੋਂਗਲਾ ਵੀ ਬਰਾਮਦ ਹੋਈਆਂ ਹਨ। ਫਿਲਹਾਲ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।