ਆਪਸੀ ਰੰਜਿਸ਼ ਕਾਰਨ ਹੋਏ ਝਗੜੇ 'ਚ ਇੱਕ ਨੌਜਵਾਨ ਦਾ ਹੋਇਆ ਕਤਲ - murder of a young man
Published : Aug 20, 2024, 5:35 PM IST
ਮੋਗਾ: ਮਾਮਲਾ ਮੋਗਾ ਦਾ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਪਸੀ ਰੰਜਿਸ਼ ਦੌਰਾਨ ਦੋ ਧਿਰਾਂ ਵਿਚਕਾਰ ਝਗੜਾ ਹੋ ਰਿਹਾ ਸੀ। ਜਿਸ ਵਿੱਚ ਇੱਕ ਨੌਜਵਾਨ ਵਿਅਕਤੀ ਦਾ ਕਤਲ ਹੋ ਗਿਆ ਹੈ। ਆਪਸੀ ਰੰਜਿਸ਼ ਕਾਰਨ ਹੋਈ ਖ਼ੂਨੀ ਝੜਪ ਦੌਰਾਨ ਇੱਕ ਨੌਜਵਾਨ ਅਮਨਿੰਦਰ ਸਿੰਘ ਉਰਫ਼ ਜੱਸਾ ਪੁੱਤਰ ਨਿਰਮਲ ਸਿੰਘ ਵਾਸੀ ਰਣਸੀਂਹ ਕਲਾਂ ਦਾ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਦੀ ਜਾਂਚ ਮੌਕੇ 'ਤੇ ਪਹੁੰਚੇ ਨਿਹਾਲ ਸਿੰਘ ਵਾਲਾ ਦੇ ਡੀ ਐਸ ਪੀ ਅਨਵਰ ਅਲੀ, ਥਾਣਾ ਮੁੱਖ ਅਫ਼ਸਰ ਅਮਰਜੀਤ ਸਿੰਘ ਗਿੱਲ ਅਤੇ ਐਡੀਸ਼ਨਲ ਐਸ ਐਚ ਓ ਪੂਰਨ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪਹੁੰਚੀ ਪੁਲਿਸ ਫੋਰਸ ਵੱਲੋਂ ਕੀਤੀ ਜਾ ਰਹੀ ਹੈ।