ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਦੇ ਨੈਸ਼ਨਲ ਹਾਈਵੇ ਤੇ ਵਾਪਰਿਆ ਸੜਕ ਹਾਦਸਾ, ਪਲਟਿਆ ਗੈਸ ਨਾਲ ਭਰਿਆ ਟੈਂਕਰ - Gas tanker overturned in Hoshiarpur - GAS TANKER OVERTURNED IN HOSHIARPUR
Published : Apr 1, 2024, 7:24 PM IST
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਦੇ ਨੈਸ਼ਨਲ ਹਾਈਵੇ ਤੇ ਪਿੰਡ ਢਡਿਆਲਾ ਨੇੜੇ ਅੱਜ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਦੌਰਾਨ ਗੈਸ ਲੈ ਕੇ ਜਾ ਰਿਹਾ ਟੈਂਕਰ ਸੜਕ ਦੇ ਕਿਨਾਰੇ ਪਲਟ ਗਿਆ। ਗਨੀਮਤ ਰਹੀ ਹੈ ਕਿ ਘਰੇਲੂ ਗੈਸ ਸਿਲੰਡਰ ਨਾਲ ਭਰੇ ਟੈਂਕਰ ਵਿੱਚੋਂ ਗੈਸ ਦਾ ਰਿਸਾਵ ਨਹੀਂ ਹੋਇਆ। ਪਰ ਇਸ ਹਾਦਸੇ ਵਿਚ ਟੈਂਕਰ ਚਾਲਕ ਮੁਹੰਮਦ ਮਹਿਫੂਜ ਪੁੱਤਰ ਮੁਹੰਮਦ ਸਲੀਮ ਅਤੇ ਉਸ ਦਾ ਭਰਾ ਮੁਹਮੰਦ ਤੁਫੀਕ ਵਾਸੀ ਰਾਜੋਰੀ ਮਾਮੂਲੀ ਜਖ਼ਮੀ ਹੋਏ ਗਏ ਹਨ। ਇਸ ਟੈਂਕਰ ਨੂੰ ਸਿੱਧਾ ਕਰਦੇ ਸਮੇਂ ਵੱਖ ਵੱਖ ਜ਼ਿਲ੍ਹਿਆਂ ਤੋਂ ਚਾਰ ਅੱਗ ਬਜਾਊ ਦਸਤਾ ਦੀਆਂ ਗੱਡੀਆਂ ਟੈਂਕਰ ਦੇ ਦੁਵਾਲੇ ਲਗਾਈਆਂ ਗਈਆਂ ਸਨ। ਐੱਸਐੱਚਓ ਰਮਨ ਕੁਮਾਰ ਨੇ ਕਿਹਾ ਹੈ ਕਿ ਗੈਸ ਟੈਂਕਰ ਦੀ ਕਿਸੇ ਵੀ ਹੋਰ ਵਾਹਨ ਟੱਕਰ ਨਹੀਂ ਹੋਈ। ਟਰੱਕ ਦਾ ਸੰਤੁਲਨ ਵਿਗੜ ਕਾਰਨ ਹੀ ਉਹ ਮੌਕੇ ਤੇ ਪਲਟ ਗਿਆ। ਉਨ੍ਹਾਂ ਨੇ ਕਿਹਾ ਕਿ ਟੈਂਕਰ ਗੈਸ ਨਾਲ ਭਰਿਆ ਹੋਇਆ ਹੈ।