ਅਜਨਾਲਾ ਦੇ ਪਿੰਡ ਭੁੰਗਾ ਦਾ ਸ਼ਖ਼ਸ ਭੇਤਭਰੇ ਹਾਲਾਤਾਂ 'ਚ ਲਾਪਤਾ, ਪੁਲਿਸ ਕਰ ਰਹੀ ਭਾਲ - ਅਜਨਾਲਾ ਕ੍ਰਾਈਮ ਨਿਊਜ਼
Published : Jan 19, 2024, 11:16 PM IST
ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਭੁੰਗਾ ਵਿੱਚ ਇੱਕ ਡੇਅਰੀ ਦਾ ਕੰਮ ਕਰਨ ਵਾਲੇ ਸ਼ਖ਼ਸ ਦੇ ਲਾਪਤਾ ਹੋਣ ਦੇ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਬਲਵਿੰਦਰ ਸਿੰਘ ਘਰ ਨਹੀਂ ਪਰਤਿਆ ਅਤੇ ਜਦੋਂ ਫੋਨ ਉੱਤੇ ਆਖਰੀ ਗੱਲ ਹੋਈ ਤਾਂ ਉਹ ਮਦਦ ਲਈ ਪੁਕਾਰ ਰਿਹਾ ਸੀ। ਲਾਪਤਾ ਹੋਇਆ ਸ਼ਖ਼ਸ ਦਾ ਮੋਟਰਸਾਈਕਲ ਵੀ ਟੁੱਟੀ ਹਾਲਤ ਵਿੱਚ ਮਿਲਿਆ ਹੈ। ਪਰਿਵਾਰ ਮੁਤਾਬਿਕ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਇਸ ਲਈ ਇਹ ਮਾਮਲਾ ਲੁੱਟ-ਖੋਹ ਦਾ ਜਾਪਦਾ ਹੈ। ਥਾਣਾ ਅਜਨਾਲਾ ਦੇ ਐਸਐਚਓ ਨੇ ਦੱਸਿਆ ਕਿ ਬਲਵਿੰਦਰ ਸਿੰਘ ਜੋ ਦੁਧ ਡੇਅਰੀ ਦਾ ਕੰਮ ਕਰਦਾ ਹੈ ਉਸ ਦੇ ਲਾਪਤਾ ਹੋਣ ਦੀ ਸੂਚਨਾ ਉਨ੍ਹਾਂ ਕੋਲ ਪਹੁੰਚੀ ਹੈ। ਅਗਵਾਗ ਹੋਣ ਵਾਲੇ ਸ਼ਖ਼ਸ ਦਾ ਮੋਟਰਸਾਇਕਲ ਨਹਿਰ ਦੀ ਪਟੜੀ ਤੋਂ ਮਿਲਿਆ ਹੈ। ਪਰਿਵਾਰ ਦੇ ਬਿਆਨਾਂ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।