ਬਠਿੰਡਾ-ਮੁਕਤਸਰ ਹਾਈਵੇ 'ਤੇ ਚਲਦੀ ਨਵੀਂ ਥਾਰ ਨੂੰ ਲੱਗੀ ਅੱਗ,ਸਰਕਾਰ ਖ਼ਿਲਾਫ਼ ਥਾਰ ਮਾਲਕ ਨੇ ਕੱਢੀ ਭੜਾਸ - NEW THAR CAUGHT FIRE
Published : Nov 18, 2024, 4:36 PM IST
ਦੇਰ ਰਾਤ ਬਠਿੰਡਾ-ਮੁਕਤਸਰ ਸਾਹਿਬ ਹਾਈਵੇ ਉੱਤੇ ਪਿੰਡ ਮਹਿਮਾ ਸਰਜਾ ਦੇ ਕਰੀਬ ਤੁਰੀ ਜਾਂਦੀ ਨਵੀਂ ਥਾਰ ਗੱਡੀ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਦੌਰਾਨ ਕਾਰ ਸਵਾਰ ਬਾਲ ਬਾਲ ਬਚੇ ਜਿਨ੍ਹਾਂ ਵੱਲੋਂ ਇਸ ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਪਰ ਫਾਇਰ ਬ੍ਰਿਗੇਡ ਦੀ ਗੱਡੀ ਦੇਰੀ ਨਾਲ ਪਹੁੰਚਣ ਕਾਰਨ ਥਾਰ ਮਾਲਕ ਅਤੇ ਪਿੰਡ ਵਾਸੀਆਂ ਵੱਲੋਂ ਰੋਸ ਵਿੱਚ ਬਠਿੰਡਾ-ਮੁਕਤਸਰ ਸਾਹਿਬ ਹਾਈਵੇ ਜਾਮ ਕਰ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਸੀ ਕਿ ਪੰਜਾਬ ਸਰਕਾਰ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਪਰ ਅੱਜ ਦੀ ਘਟਨਾ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਸਿਰਫ ਬਿਆਨਬਾਜ਼ੀ ਹੈ ਕਿਉਂਕਿ ਬਠਿੰਡਾ ਤੋਂ ਫਾਇਰ ਬ੍ਰਿਗੇਡ ਨੂੰ 20 ਕਿਲੋਮੀਟਰ ਦੀ ਦੂਰੀ 55 ਮਿੰਟਾਂ ਵਿੱਚ ਤੈਅ ਕਰਨੀ ਪਈ, ਜਿਸ ਕਾਰਨ ਥਾਰ ਗੱਡੀ ਸੜ ਕੇ ਸੁਆਹ ਹੋ ਗਈ।